Parineeti Chopra Haldi Ceremony: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਨੂੰ ਕਈ ਦਿਨ ਬੀਤ ਚੁੱਕੇ ਹਨ।



ਪਰ ਉਨ੍ਹਾਂ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਜੋੜੇ ਦੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।



ਪਰਿਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਲਦੀ ਸਮਾਰੋਹ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਆਪਣੇ ਪਤੀ ਰਾਘਵ ਚੱਢਾ ਦੀਆਂ ਬਾਹਾਂ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।



ਪਰਿਣੀਤੀ ਦੁਆਰਾ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਇਹ ਜੋੜਾ ਰਵਾਇਤੀ ਲੁੱਕ 'ਚ ਨਜ਼ਰ ਆ ਰਿਹਾ ਹੈ। ਪਰਿਣੀਤੀ ਨੇ ਹਲਦੀ 'ਚ ਗੁਲਾਬੀ ਲਹਿੰਗਾ ਪਾਇਆ ਹੈ। ਤਸਵੀਰਾਂ 'ਚ ਰਾਘਵ ਆਫ ਵਾਈਟ ਕੁੜਤੇ ਪਜਾਮੇ 'ਚ ਨਜ਼ਰ ਆ ਰਹੇ ਹਨ।



ਇਸ ਤਸਵੀਰ 'ਚ ਪਰਿਣੀਤੀ ਚੋਪੜਾ ਆਪਣੇ ਹੋਣ ਵਾਲੇ ਜੀਵਨ ਸਾਥੀ ਨੂੰ ਦੇਖਦੇ ਹੋਏ ਬੇਹੱਦ ਪਿਆਰੀ ਲੱਗ ਰਹੀ ਹੈ। ਅਭਿਨੇਤਰੀ ਨੇ ਆਪਣੇ ਲੁੱਕ ਨੂੰ ਮੈਚਿੰਗ ਗਹਿਣਿਆਂ ਅਤੇ ਮੱਥੇ ਦੀ ਪੱਟੀ ਨਾਲ ਪੂਰਾ ਕੀਤਾ ਹੈ।



ਇਸ ਤਸਵੀਰ 'ਚ ਦੋਵੇਂ ਹਲਦੀ ਦੀ ਰਸਮ ਸ਼ੁਰੂ ਕਰਨ ਤੋਂ ਪਹਿਲਾਂ ਪੂਜਾ ਕਰਦੇ ਨਜ਼ਰ ਆ ਰਹੇ ਹਨ। ਪਰੀ ਦੇ ਇਸ ਵਿਆਹ ਸਮਾਗਮ ਲਈ ਬਹੁਤ ਹੀ ਖੂਬਸੂਰਤ ਸਜਾਵਟ ਵੀ ਕੀਤੀ ਗਈ ਸੀ।



ਹਲਦੀ ਸਮਾਰੋਹ ਦੀਆਂ ਇਨ੍ਹਾਂ ਤਸਵੀਰਾਂ 'ਚੋਂ ਇੱਕ 'ਚ ਪਰਿਣੀਤੀ ਚੋਪੜਾ ਆਪਣੀ ਮਾਂ ਨਾਲ ਪੋਜ਼ ਦੇ ਰਹੀ ਹੈ। ਤਸਵੀਰ 'ਚ ਦੋਹਾਂ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।



ਇੱਕ ਫੋਟੋ ਵਿੱਚ ਪਰਿਣੀਤੀ ਦੀ ਸੱਸ ਯਾਨੀ ਰਾਘਵ ਚੱਢਾ ਦੀ ਮਾਂ ਵੀ ਹਲਦੀ ਲਗਾਉਂਦੀ ਨਜ਼ਰ ਆ ਰਹੀ ਹੈ।



ਇਸ ਤੋਂ ਇਲਾਵਾ ਇਕ ਫੋਟੋ 'ਚ ਪਰਿਣੀਤੀ ਆਪਣੇ ਪਤੀ ਰਾਘਵ ਚੱਢਾ ਨੂੰ ਕਿੱਸ ਕਰਕੇ ਕਾਫੀ ਪਿਆਰ ਦੀ ਵਰਖਾ ਕਰ ਰਹੀ ਹੈ। ਫੈਨਜ਼ ਦੋਵਾਂ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।



ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਨੇ 24 ਸਤੰਬਰ ਨੂੰ ਉਦੈਪੁਰ ਵਿੱਚ ਸੱਤ ਫੇਰੇ ਲਏ ਸਨ। ਦੋਵਾਂ ਦਾ ਵਿਆਹ ਖਾਸ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਹੋਇਆ।