Parineeti Chopra-Raghav Chadha Weddingr: ਪਰਿਣੀਤੀ ਚੋਪੜਾ ਜਲਦ ਹੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਉਸ ਮਹਿਲ ਦੀ ਸੈਰ ਕਰਵਾਉਣ ਜਾ ਰਹੇ ਹਾਂ, ਜਿੱਥੇ ਇਹ ਜੋੜਾ ਵਿਆਹ ਕਰਵਾਏਗਾ। ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਭੈਣ ਪਰਿਣੀਤੀ ਚੋਪੜਾ ਦਾ ਰਾਘਵ ਚੱਢਾ ਨਾਲ ਰਾਜਸਥਾਨ ਦੇ ਉਦੈਪੁਰ ਸ਼ਹਿਰ 'ਚ 23-24 ਸਤੰਬਰ 2023 ਨੂੰ ਵਿਆਹ ਹੋਣ ਜਾ ਰਿਹਾ ਹੈ। ਦੋਵਾਂ ਦਾ ਵਿਆਹ ਉਦੈਪੁਰ ਦੇ ਲਗਜ਼ਰੀ ਹੋਟਲ ਦਿ ਲੀਲਾ ਪੈਲੇਸ 'ਚ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਇਸ ਸਬੰਧੀ ਪੈਲੇਸ ਵਿੱਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਵਿਆਹ ਲਈ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਜਾਵੇਗਾ। ਜਾਣਕਾਰੀ ਮੁਤਾਬਕ ਦੋਹਾਂ ਦੇ ਵਿਆਹ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਉਦੈਪੁਰ ਦਾ ਲੀਲਾ ਪੈਲੇਸ ਪਿਚੋਲਾ ਝੀਲ ਦੇ ਕੰਢੇ ਬਣਿਆ ਹੋਇਆ ਹੈ। ਜਿੱਥੇ ਸੂਰਜ ਡੁੱਬਣ ਤੋਂ ਬਾਅਦ ਦਾ ਨਜ਼ਾਰਾ ਬਹੁਤ ਖੂਬਸੂਰਤ ਲੱਗਦਾ ਹੈ। ਹੁਣ ਪੈਲੇਸ ਹੋਟਲ ਲਗਜ਼ਰੀ ਹੈ, ਇਸ ਲਈ ਜ਼ਾਹਿਰ ਹੈ ਕਿ ਇਸ 'ਚ ਆਉਣ ਵਾਲੇ ਮਹਿਮਾਨਾਂ ਲਈ ਸਹੂਲਤਾਂ ਦੀ ਕੋਈ ਕਮੀ ਨਹੀਂ ਹੋਵੇਗੀ। ਇਹ ਪੈਲੇਸ ਲਾਉਂਜ, ਸੈਲੂਨ, ਇੱਕ ਆਊਟਡੋਰ ਪੂਲ, ਸਪਾ, ਬੋਟਿੰਗ, ਲਾਈਵ ਲੋਕ ਸੰਗੀਤ ਵਰਗੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਦੀ ਮੰਗਣੀ ਇਸ ਸਾਲ ਮਈ ਵਿੱਚ ਹੋਈ ਸੀ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਵਰਕਫਰੰਟ ਦੀ ਗੱਲ ਕਰਿਏ ਤਾਂ ਪਰੀ ਅਕਸ਼ੈ ਕੁਮਾਰ ਨਾਲ ਫਿਲਮ 'ਦਿ ਗ੍ਰੇਟ ਇੰਡੀਅਨ ਰੈਸਕਿਊ' ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਵੇਗੀ।