ਕੈਮਰੇ ਸਾਹਮਣੇ ਸ਼ਰਟਲੈੱਸ ਹੋਣ ਦਾ ਟਰੈਂਡ ਸਲਮਾਨ ਖਾਨ ਤੋਂ ਸ਼ੁਰੂ ਹੋਇਆ ਸੀ। ਸਭ ਨੂੰ ਪਤਾ ਹੈ ਕਿ ਸਲਮਾਨ ਖਾਨ ਫਿੱਟਨੈਸ ਫ਼੍ਰੀਕ ਹਨ
ਉਹ ਜਦੋਂ ਵੀ ਬਿਨਾਂ ਸ਼ਰਟ ਦੀ ਸੈਲਫ਼ੀ ਜਾਂ ਫ਼ੋਟੋ ਸ਼ੇਅਰ ਕਰਦੇ ਹਨ, ਤਾਂ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਤੁਰੰਤ ਵਾਇਰਲ ਹੁੰਦੀ ਹੈ
ਪਰ ਪਰਮੀਸ਼ ਵਰਮਾ ਨੇ ਆਪਣੀ ਤਾਜ਼ਾ ਵੀਡੀਓ `ਚ ਇਹ ਸਾਬਤ ਕਰ ਦਿਤਾ ਹੈ ਕਿ ਉਹ ਬੌਡੀ ਬਣਾੳੇੁਣ ਦੇ ਮਾਮਲੇ `ਚ ਕਿਸੇ ਵੀ ਗੱਲੋਂ ਸਲਮਾਨ ਖਾਨ ਤੋਂ ਪਿੱਛੇ ਨਹੀਂ ਹਨ
ਪਰਮੀਸ਼ ਵਰਮਾ ਨੇ ਇੱਕ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀ ਹੈ
ਵੀਡੀਓ `ਚ ਪਰਮੀਸ਼ ਜਿੰਮ `ਚ ਵਰਕਆਊਟ ਦੌਰਾਨ ਸ਼ਰਟਲੈੱਸ ਹੋ ਕੇ ਆਪਣੀ ਬੌਡੀ ਦਿਖਾਉਂਦੇ ਨਜ਼ਰ ਆ ਰਹੇ ਹਨ
ਇਸ ਦੌਰਾਨ ਉਹ ਆਪਣੇ ਨਵੇਂ ਗੀਤ `ਦੇਖੀ ਦੇਖੀ` ਨੂੰ ਪ੍ਰਮੋਟ ਕਰਦੇ ਦਿਖਾਈ ਦਿਤੇ
ਉਨ੍ਹਾਂ ਦੀ ਇਹ ਪੋਸਟ ਤੇ ਉਨ੍ਹਾਂ ਦੇ ਫ਼ੈਨਜ਼ ਦੀਵਾਨੇ ਹੋ ਗਏ। ਇਹ ਦੀਵਾਨਗੀ ੁਉਨ੍ਹਾਂ ਦੇ ਗੀਤ ਲਈ ਨਹੀਂ, ਸਗੋਂ ਉਨ੍ਹਾਂ ਦੀ ਸ਼ਾਨਦਾਰ ਬੌਡੀ ਲਈ ਦਿਖਾਈ ਦਿਤੀ
ਖਾਸ ਕਰਕੇ ਲੜਕੀਆਂ ਆਪਣੇ ਮਨਪਸੰਦ ਸਿੰਗਰ ਦੀ ਲੋਹੇ ਵਰਗੀ ਬੌਡੀ ਦੇਖ ਦਿਲ ਹਾਰ ਬੈਠੀਆਂ
ਆਖ਼ਰ ਕੋਈ ਦਿਲ ਹਾਰੇ ਵੀ ਕਿਉਂ ਨਾ, ਪਰਮੀਸ਼ ਇਸ ਵੀਡੀਓ `ਚ ਬੌਡੀ ਬਿਲਡਿੰਗ ਦੇ ਮਾਮਲੇ `ਚ ਸਲਮਾਨ ਖਾਨ ਨੂੰ ਮਾਤ ਦਿੰਦੇ ਨਜ਼ਰ ਆ ਰਹੇ ਹਨ
ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਪਰਮੀਸ਼ ਦਾ ਗੀਤ ਦੇਖੀ ਦੇਖੀ ਰਿਲੀਜ਼ ਹੋਇਆ, ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ