Penalty Due To Old Fastag : ਵਾਹਨ ਵਿੱਚ ਫਾਸਟੈਗ (Fastag) ਲਾਉਣ ਤੋਂ ਬਾਅਦ ਵੀ ਤੁਹਾਨੂੰ ਟੋਲ ਪਲਾਜ਼ਾ (Toll Plaza) ਉੱਤੇ ਜੁਰਮਾਨਾ ਭੁਗਤਣਾ (Penalty) ਪੈ ਸਕਦਾ ਹੈ। ਹਾਲਾਂਕਿ ਇਹ ਗੱਲ ਬਹੁਤ ਅਜੀਬ ਲੱਗਦੀ ਹੈ ਪਰ ਇਹ ਸੱਚ ਹੈ।



ਕੁਝ ਡਰਾਈਵਰਾਂ ਨੂੰ ਫਾਸਟੈਗ ਲਾਉਣ ਤੋਂ ਬਾਅਦ ਜੁਰਮਾਨਾ ਭਰਨਾ (Payment of penalty) ਪੈਂਦਾ ਹੈ। ਲੋਕਾਂ ਨੇ ਇਸ ਸਬੰਧੀ ਸ਼ਿਕਾਇਤ ਕੀਤੀ। ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਜਾਂਚ ਕੀਤੀ ਤਾਂ ਕਾਰਨ ਸਾਹਮਣੇ ਆਇਆ। ਇਸ ਤੋਂ ਬਾਅਦ NHAI ਨੇ ਡਰਾਈਵਰਾਂ ਨੂੰ ਅਜਿਹੀਆਂ ਗਲਤੀਆਂ ਨਾ ਕਰਨ ਦੀ ਅਪੀਲ ਕੀਤੀ ਹੈ।



ਇਸ ਸਮੱਸਿਆ ਦਾ ਸਾਹਮਣਾ ਉਨ੍ਹਾਂ ਡਰਾਈਵਰਾਂ ਨੂੰ ਕਰਨਾ ਪੈ ਰਿਹਾ ਹੈ ਜੋ ਹਾਈਵੇਅ 'ਤੇ ਘੱਟ ਹੀ ਗੱਡੀਆਂ ਲੈ ਕੇ ਜਾਂਦੇ ਹਨ ਤੇ ਜੇ ਤੁਸੀਂ ਪਹਿਲਾਂ ਗਏ ਹੋਵੋਗੇ ਤਾਂ ਟੋਲ ਕੈਸ਼ ਵਿੱਚ ਦਿੱਤਾ ਹੋਵੇਗਾ



ਪਰ ਫਰਵਰੀ 2021 ਤੋਂ ਬਾਅਦ ਤੋਂ ਜਦੋਂ ਤੋਂ ਫਾਸਟੈਗ ਲਾਜ਼ਮੀ ਹੋਇਆ ਹੈ, ਉਦੋਂ ਤੋਂ ਫਾਸਟੈਗ ਵਾਹਨ ਵਿੱਚ ਲੱਗੇ ਹੋਣ ਮਗਰੋਂ ਵੀ ਪੈਨਾਲਟੀ ਦੇਣੀ ਪੈ ਰਹੀ ਹੈ। ਵਾਹਨ ਚਾਲਕ ਇਸ ਨੂੰ ਲੈ ਕੇ ਟੋਲ ਕਰਮਚਾਰੀਆਂ ਨਾਲ ਝਗੜਾ ਤੱਕ ਕਰ ਦਿੰਦੇ ਹਨ। ਟੋਲ ਕਰਮਚਾਰੀ ਵੀ ਇਸ ਦਾ ਕਾਰਨ ਨਹੀਂ ਦੱਸ ਪਾਉਂਦੇ।



ਸੜਕ ਆਵਾਜਾਈ ਮੰਤਰਾਲੇ ਨੇ ਨਵੰਬਰ 2016 ਤੋਂ ਫਾਸਟੈਗ ਸ਼ੁਰੂ ਕੀਤਾ ਸੀ। ਇਸ ਮਹੀਨੇ ਤੋਂ ਬਾਅਦ ਨਵੇਂ ਵਾਹਨਾਂ ‘ਚ ਫਾਸਟੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।



ਨਵੰਬਰ ਤੋਂ ਹਰ ਵਾਹਨ ‘ਤੇ ਸ਼ੋਅਰੂਮ ‘ਤੇ ਫਾਸਟੈਗ ਲਾਇਆ ਜਾ ਰਿਹਾ ਹੈ। ਪਰ ਫਾਸਟੈਗ ਰਾਹੀਂ ਪਹਿਲਾ ਟਰਾਂਜ਼ੈਕਸ਼ਨ ਦਸੰਬਰ ਵਿੱਚ ਸ਼ੁਰੂ ਕੀਤਾ ਗਿਆ ਸੀ, ਜੇ ਤੁਸੀਂ ਨਵੰਬਰ 2016 ਵਿਚ ਗੱਡੀ ਖਰੀਦੀ ਹੈ ਤਾਂ ਤੁਹਾਡਾ ਗੱਡੀ ਵਿੱਚ ਲੱਗਾ ਫਾਸਟੈਗ ਟੋਲ ਪਲਾਜ਼ਾ ਵਿੱਚ ਕੰਮ ਨਹੀਂ ਕਰੇਗਾ। ਹੁਣ ਤੁਹਾਨੂੰ ਇਸ ਨੂੰ ਬਦਲਣਾ ਹੋਵੇਗਾ।



ਵਾਹਨ ਚਾਲਕਾਂ ਨੂੰ ਪੁਰਾਣੇ ਫਾਸਟੈਗ ਨੂੰ ਹਟਾ ਕੇ ਨਵਾਂ ਲੈ ਲੈਣਾ ਚਾਹੀਦਾ ਹੈ ਪਰ ਜੇ ਫਾਸਟੈਗ ਬੈਂਕ ਅਕਾਊਂਟ ਨਾਲ ਲਿੰਕ ਹੈ ਜਾਂ ਫਾਸਟੈਕ ਵਿੱਚ ਪੈਸੇ ਹਨ



ਤਾਂ ਤੁਹਾਨੂੰ ਸਬੰਧਤ ਬੈਂਕ ਵਿੱਚ ਜਾਣਾ ਚਾਹੀਦਾ ਹੈ ਤੇ ਉਥੋਂ ਦੂਜਾ ਫਾਸਟੈਗ ਲੈ ਕੇ ਵਾਹਨ ‘ਚ ਲਗਾਉਣਾ ਚਾਹੀਦਾ ਹੈ। ਪੁਰਾਣੇ ਫਾਸਟੈਗ ਵਿ4ਚ ਬਚੇ ਹੋਏ ਰੁਪਏ ਨਵੇਂ ਫਾਸਟੈਗ ਵਿੱਚ ਟਰਾਂਸਫਰ ਕਰਾ ਲੈਣੇ ਚਾਹੀਦੇ ਹਨ।



ਮੌਜੂਦਾ ਸਮੇਂ ਵਿੱਚ ਦੇਸ਼ ਭਰ ਦੇ ਹਾਈਵੇ ਅਤੇ ਰਾਜ ਰਾਈਵੇ ਮਿਲਾ ਕੇ 2000 ਟੋਲ ਪਲਾਜ਼ਾ ਵਿੱਚ ਫਾਸਟੈਗ ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਾਰੀਆਂ ਥਾਵਾਂ ‘ਤੇ ਪਾਰਕਿੰਗ ਦਾ ਭੁਗਤਾਨ ਵੀ ਫਾਸਟੈਗ ਰਾਹੀਂ ਹੋ ਰਿਹਾ ਹੈ। ਦੇਸ਼ ਵਿਚ ਮੌਜੂਦਾ ਸਮੇਂ ਵਿੱਚ 6.5 ਕਰੋੜ ਤੋਂ ਵੱਧ ਫਾਸਟੈਗ ਜਾਰੀ ਹੋ ਚੁੱਕੇ ਹਨ।