Petrol-Diesel Price Cut: ਆਗਾਮੀ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਵੱਲੋਂ ਚੋਣ ਲਾਭ ਲਈ ਪੈਟਰੋਲ-ਡੀਜ਼ਲ ਸਸਤਾ ਕਰਨ ਦੀਆਂ ਯੋਜਨਾਵਾਂ ਬੇਕਾਰ ਜਾਪ ਰਹੀਆਂ ਹਨ।



ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਨੇ ਯੂ-ਟਰਨ ਲਿਆ ਹੈ ਅਤੇ ਇਹ ਫਿਰ ਤੋਂ 90 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰਨ ਲਈ ਤਿਆਰ ਹਨ।



ਅਜਿਹੇ 'ਚ ਪੈਟਰੋਲ ਡੀਜ਼ਲ ਦੇ ਸਸਤਾ ਹੋਣ ਦੀ ਸੰਭਾਵਨਾ ਫਿਲਹਾਲ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ, ਜਦਕਿ ਆਉਣ ਵਾਲੇ ਦਿਨਾਂ 'ਚ ਕੀਮਤਾਂ ਹੋਰ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।



ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ 9 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਬ੍ਰੈਂਟ ਕਰੂਡ ਦੀ ਕੀਮਤ 88.72 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਉਥੇ ਹੀ WTI ਕਰੂਡ 85.50 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।



ਕੱਚੇ ਤੇਲ ਉਤਪਾਦਕ ਦੇਸ਼ ਸਪਲਾਈ 'ਚ ਕਟੌਤੀ ਜਾਰੀ ਰੱਖ ਸਕਦੇ ਹਨ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਸਾਊਦੀ ਅਰਬ ਅਤੇ ਰੂਸ ਕੱਚੇ ਤੇਲ ਦੇ ਉਤਪਾਦਨ ਨੂੰ ਘਟਾ ਸਕਦੇ ਹਨ।



ਰੂਸ ਨੇ ਓਪੇਕ ਦੇਸ਼ਾਂ ਦੇ ਉਤਪਾਦਨ ਨੂੰ ਘਟਾਉਣ ਅਤੇ ਨਿਰਯਾਤ ਨੂੰ ਘਟਾਉਣ ਲਈ ਸਹਿਮਤੀ ਦਿੱਤੀ ਹੈ। ਜਿਸ ਦਾ ਐਲਾਨ ਇਸ ਹਫਤੇ ਹੋਣ ਦੀ ਉਮੀਦ ਹੈ। ਇਹੀ ਕਾਰਨ ਹੈ ਕਿ ਕੱਚੇ ਤੇਲ ਦੀ ਕੀਮਤ 9 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।



ਪਿਛਲੇ ਹਫਤੇ ਰਕਸ਼ਾ ਬੰਧਨ 'ਤੇ ਮੋਦੀ ਸਰਕਾਰ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ 200 ਰੁਪਏ ਦੀ ਕਟੌਤੀ ਦਾ ਫੈਸਲਾ ਕਰਕੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਸੀ।



ਸਾਰੇ ਐਲਪੀਜੀ ਗਾਹਕਾਂ ਲਈ ਸਿਲੰਡਰ ਦੀ ਕੀਮਤ 1103 ਰੁਪਏ ਤੋਂ ਘਟਾ ਕੇ 903 ਰੁਪਏ ਕਰ ਦਿੱਤੀ ਗਈ ਹੈ। ਜਦਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 400 ਰੁਪਏ ਸਸਤੇ ਭਾਵ 703 ਰੁਪਏ ਵਿੱਚ ਸਿਲੰਡਰ ਮਿਲ ਰਿਹਾ ਹੈ।



ਰਸੋਈ ਗੈਸ ਦੀਆਂ ਕੀਮਤਾਂ 'ਚ ਕਟੌਤੀ ਤੋਂ ਬਾਅਦ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦੇ ਸੰਕੇਤ ਮਿਲੇ ਹਨ।



ਵੈਸੇ ਵੀ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦਾ ਭਰੋਸਾ ਦਿੱਤਾ ਸੀ। ਜਿਸ ਤੋਂ ਬਾਅਦ ਪੈਟਰੋਲ ਡੀਜ਼ਲ ਸਸਤੇ ਹੋਣ ਦੀ ਉਮੀਦ ਬੱਝਣ ਲੱਗੀ ਹੈ।