Punjabi Singer Master Saleem Father Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।

Published by: ABP Sanjha

ਦੱਸ ਦੇਈਏ ਕਿ ਪੰਜਾਬੀ ਲੋਕ ਗਾਇਕੀ ਅਤੇ ਸਾਹਿਤਕ ਜਗਤ ਲਈ ਅੱਜ ਦੁੱਖ ਭਰਾ ਸਮਾਂ ਹੈ। ਪ੍ਰਸਿੱਧ ਗੀਤਕਾਰ ਅਤੇ ਉਸਤਾਦ ਪੂਰਨ ਸ਼ਾਹਕੋਟੀ ਦਾ ਦਿਹਾਂਤ ਹੋ ਗਿਆ ਹੈ।

Published by: ABP Sanjha

ਉਹ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੇ ਆਖ਼ਰੀ ਸਾਹ ਆਪਣੇ ਨਿਵਾਸ ਸਥਾਨ ‘ਤੇ ਲਏ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੰਜਾਬੀ ਸੰਗੀਤ ਅਤੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Published by: ABP Sanjha

ਉਸਤਾਦ ਪੂਰਨ ਸ਼ਾਹਕੋਟੀ ਪੰਜਾਬੀ ਲੋਕਧਾਰਾ ਅਤੇ ਭਾਵਨਾਤਮਕ ਗੀਤਕਲਾ ਦਾ ਇੱਕ ਮਜ਼ਬੂਤ ਸਤੰਭ ਮੰਨੇ ਜਾਂਦੇ ਸਨ। ਉਨ੍ਹਾਂ ਦੇ ਲਿਖੇ ਗੀਤਾਂ ਵਿੱਚ ਮਿੱਟੀ ਦੀ ਖੁਸ਼ਬੂ, ਲੋਕਾਂ ਦੇ ਦੁੱਖ-ਸੁੱਖ ਅਤੇ ਸਮਾਜਿਕ ਸੱਚਾਈ ਸਾਫ਼ ਝਲਕਦੀ ਸੀ।

Published by: ABP Sanjha

ਕਈ ਮਸ਼ਹੂਰ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ, ਜੋ ਅੱਜ ਵੀ ਪੰਜਾਬੀ ਦਰਸ਼ਕਾਂ ਦੇ ਦਿਲਾਂ ‘ਚ ਵੱਸਦੇ ਹਨ। ਸਾਹਿਤਕ ਅਤੇ ਸੱਭਿਆਚਾਰਕ ਮੰਚਾਂ ‘ਤੇ ਪੂਰਨ ਸ਼ਾਹਕੋਟੀ ਨੂੰ ਇੱਕ ਸੰਵੇਦਨਸ਼ੀਲ ਕਲਮਕਾਰ ਅਤੇ ਗੰਭੀਰ ਸੋਚ ਵਾਲੇ ਰਚਨਹਾਰ ਵਜੋਂ ਜਾਣਿਆ ਜਾਂਦਾ ਸੀ।

Published by: ABP Sanjha

ਉਨ੍ਹਾਂ ਦੀ ਕਲਮ ਨੇ ਨਾ ਸਿਰਫ਼ ਮਨੋਰੰਜਨ ਦਿੱਤਾ, ਸਗੋਂ ਸਮਾਜ ਨੂੰ ਸੋਚਣ ਲਈ ਵੀ ਮਜਬੂਰ ਕੀਤਾ। ਉਨ੍ਹਾਂ ਦੇ ਪੁੱਤਰ ਮਾਸਟਰ ਸਲੀਮ ਮਸ਼ਹੂਰ ਪੰਜਾਬੀ ਗਾਇਕ ਹਨ।

Published by: ABP Sanjha

ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਇਕ ਅਪੂਰਣੀ ਘਾਟ ਪਈ ਹੈ। ਵੱਖ-ਵੱਖ ਕਲਾਕਾਰਾਂ, ਸਾਹਿਤਕਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਉਸਤਾਦ ਪੂਰਨ ਸ਼ਾਹਕੋਟੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Published by: ABP Sanjha