Punjabi Actress Wedding Pics: ਪੰਜਾਬੀ ਸਿਨੇਮਾ ਜਗਤ ਅਤੇ ਸਾਊਥ ਫਿਲਮ ਇੰਡਸਟਰੀ ਰਾਹੀਂ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਬਣਾਉਣ ਵਾਲੀ ਮਸ਼ਹੂਰ ਅਦਾਕਾਰਾ ਮਹਿਰੀਨ ਪੀਰਜ਼ਾਦਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ।

Published by: ABP Sanjha

ਦੱਸ ਦੇਈਏ ਕਿ ਪੰਜਾਬੀ ਅਦਾਕਾਰਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਨ੍ਹਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Published by: ABP Sanjha

ਜਾਣਕਾਰੀ ਮੁਤਾਬਕ ਮਹਿਰੀਨ ਨੇ ਆਪਣੇ ਪ੍ਰੇਮੀ ਅਰਸ਼ ਔਲਖ ਨਾਲ ਵਿਆਹ ਕਰਵਾ ਲਿਆ ਹੈ। ਐਤਵਾਰ ਨੂੰ ਅਦਾਕਾਰਾ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਹ ਖੁਸ਼ਖਬਰੀ ਪ੍ਰਸ਼ੰਸਸਕਾਂ ਨਾਲ ਸਾਂਝੀ ਕੀਤੀ ਗਈ।

Published by: ABP Sanjha

ਮਹਿਰੀਨ ਨੇ ਆਪਣੇ ਵਿਆਹ ਸਮਾਰੋਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਚੈਲ ਦੇ ਦਿਲ ਖਿੱਚਵੇਂ ਪਹਾੜਾਂ ਦੇ ਵਿਚਕਾਰ ਆਯੋਜਿਤ ਕੀਤੀ ਗਈ ਸੀ।

Published by: ABP Sanjha

ਉਸ ਨੇ ਪੋਸਟ ਵਿਚ ਲਿਖਿਆ, '26.04.26' ਅਤੇ ਇਸ ਦੇ ਨਾਲ ਹੀ #ArshDiMehr ਹੈਸ਼ਟੈਗ ਦੀ ਵਰਤੋਂ ਕੀਤੀ।

Published by: ABP Sanjha

ਦੱਸ ਦੇਈਏ ਕਿ ਮਹਿਰੀਨ ਪੰਜਾਬੀ ਫਿਲਮ DSP ਦੇਵ ਅਤੇ ਅੜਬ ਮੁਟਿਆਰਾਂ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ਕਈ ਸਾਊਥ ਫਿਲਮਾਂ ਵੀ ਕੀਤੀਆਂ ਹਨ।

Published by: ABP Sanjha

ਮਹਿਰੀਨ ਨੂੰ ਆਖਰੀ ਵਾਰ 2023 ਦੇ ਪੀਰੀਅਡ ਕ੍ਰਾਈਮ ਥ੍ਰਿਲਰ ਸੁਲਤਾਨ ਆਫ ਦਿੱਲੀ ਵਿੱਚ ਦੇਖਿਆ ਗਿਆ ਸੀ।

Published by: ABP Sanjha

ਪੰਜਾਬ ਦੇ ਬਠਿੰਡਾ 'ਚ ਜਨਮੀ ਮਹਿਰੀਨ ਨੇ 2016 ਵਿੱਚ ਤੇਲਗੂ ਫਿਲਮ ਕ੍ਰਿਸ਼ਨਾ ਗੱਡੀ ਵੀਰਾ ਪ੍ਰੇਮਾ ਗਾਧਾ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।

Published by: ABP Sanjha

ਉਸਨੇ 2017 ਵਿੱਚ ਫਿਲੌਰੀ ਨਾਲ ਹਿੰਦੀ ਅਤੇ 2017 ਵਿੱਚ ਨੇਂਜਿਲ ਥੁਨੀਵਿਰੁੰਧਲ ਨਾਲ ਤਾਮਿਲ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਇਸ ਮਗਰੋਂ ਉਹ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆਈ।

Published by: ABP Sanjha

ਫਿਲਹਾਲ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਅਦਾਕਾਰਾ ਨੂੰ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।

Published by: ABP Sanjha