Anmol Gagan Maan: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਆਮ ਆਦਮੀ ਪਾਰਟੀ (ਆਪ) ਦੀ ਆਗੂ ਅਤੇ ਸਾਬਕਾ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵਿਆਹ ਤੋਂ ਬਾਅਦ ਸੁਰਖੀਆਂ ਵਿੱਚ ਹੈ।



ਦੱਸ ਦੇਈਏ ਕਿ ਸਾਬਕਾ ਗਾਇਕਾ ਦੇ ਵਿਆਹ ਵਿੱਚ ਵੱਡੇ ਸਿਆਸੀ ਆਗੂਆਂ ਸਣੇ ਪੰਜਾਬੀ ਸਿਨੇਮਾ ਜਗਤ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ।



ਵਿਆਹ ਤੋਂ ਬਾਅਦ ਅਨਮੋਲ ਗਗਨ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਆਪਣੇ ਸਹੁਰੇ ਪਰਿਵਾਰ ਉੱਪਰ ਪਿਆਰ ਬਰਸਾਇਆ ਹੈ।



ਦਰਅਸਲ, ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,



ਸ. ਸ਼ਹਿਬਾਜ਼ ਸਿੰਘ ਸੋਹੀ ਜੀ ਨੂੰ ਮੇਰੀ ਜ਼ਿੰਦਗੀ ਦੇ ਪੰਨਿਆਂ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਲਿਖਣ ਲਈ ਵਾਹਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਇਸ ਮੋਹ ਭਰੇ ਪਰਿਵਾਰ ਵਿੱਚ ਲਿਆਉਣਾ ਸਤਿਗੁਰੂ ਜੀ ਦੀ ਰਹਿਮਤ ਸਦਕਾ ਹੈ।



ਜ਼ਿੰਦਗੀ ਦੀ ਹਰ ਦੁੱਖ-ਸੁੱਖ ਦੀ ਘੜੀ ਵਿੱਚ ਮੇਰੇ ਸਿਰ 'ਤੇ ਜਿਵੇਂ ਹੱਥ ਰੱਖਿਆ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਆਹੁਤਾ ਜੀਵਨ ਨੂੰ ਚਲਾਉਣ ਲਈ ਵੀ ਉਸੇ ਤਰ੍ਹਾਂ ਸੋਝੀ ਬਖ਼ਸ਼ਣ।



ਕੈਬਨਿਟ ਮੰਤਰੀ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰ ਵਧਾਈ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।



ਉਨ੍ਹਾਂ 16 ਜੂਨ ਨੂੰ ਜ਼ੀਰਕਪੁਰ ਦੇ ਵਕੀਲ ਅਤੇ ਕਾਰੋਬਾਰੀ ਸ਼ਹਿਬਾਜ਼ ਸੋਹੀ ਨਾਲ ਲਾਵਾਂ ਲਈਆਂ। ਇਸ ਵਿਚਾਲੇ ਸਾਬਕਾ ਗਾਇਕਾ ਦੇ ਵਿਆਹ ਨਾਲ ਜੁੜੀਆਂ ਰਸਮਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਚਰਚਾ ਵਿੱਚ ਰਹੀਆਂ।



ਅਨਮੋਲ ਗਗਨ ਮਾਨ ਦੇ ਵਿਆਹ ਵਿੱਚ ਅਫਸਾਨਾ ਖਾਨ, ਬੱਬੂ ਮਾਨ, ਨਿਸ਼ਾ ਬਾਨੋ, ਗੱਗੂ ਗਿੱਲ ਸਣੇ ਕਈ ਸਿਤਾਰਿਆਂ ਨੇ ਪਹੁੰਚ ਰੌਣਕਾਂ ਲਗਾਈਆਂ।



ਉਨ੍ਹਾਂ ਦੇ ਵਿਆਹ ਦੀਆਂ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਪਿਆਰ ਬਰਸਾ ਰਹੇ ਹਨ।



Thanks for Reading. UP NEXT

ਮਸ਼ਹੂਰ ਪੰਜਾਬੀ ਗਾਇਕਾ ਦੇ ਭਰਾ ਦਾ ਹੋਇਆ ਦੇਹਾਂਤ, ਸਦਮੇ 'ਚ ਫੈਨਜ਼...

View next story