Balkaur Singh Sidhu Claims Punjab government: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਬਲਕੌਰ ਸਿੱਧੂ ਅਤੇ ਮਾਤਾ ਚਰਨ ਕੌਰ ਦੇ ਨਵਜੰਮੇ ਪੁੱਤਰ ਨੂੰ ਲੈ ਲਗਾਤਾਰ ਸੋਸ਼ਲ ਮੀਡੀਆ ਉੱਪਰ ਚਰਚਾ ਹੋ ਰਹੀ ਹੈ। ਇਸ ਵਿਚਾਲੇ ਕੁਝ ਅਜਿਹਾ ਹੋਇਆ ਜਿਸ ਨੂੰ ਸੁਣ ਮੂਸੇਵਾਲਾ ਦੇ ਪ੍ਰਸ਼ੰਸਕ ਬਹੁਤ ਪਰੇਸ਼ਾਨ ਹਨ। ਦਰਅਸਲ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਸੰਦੇਸ਼ ਦਿੱਤਾ ਹੈ। ਸਿੱਧੂ ਮੁਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦੁੱਖ ਸਾਂਝਾ ਕੀਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਸਾਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ ਕਿ ਸਾਡੇ ਘਰ ਜਿਹੜੇ ਪੁੱਤ ਨੇ ਜਨਮ ਲਿਆ ਹੈ, ਉਸਦੇ ਆਈਵੀਐਫ ਤਕਨੀਕ ਰਾਹੀਂ ਹੋਏ ਇਲਾਜ ਦੇ ਦਸਤਾਵੇਜ਼ ਦਿਖਾਉਣ ਲਈ ਕਹਿ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ ਇਲਾਜ਼ ਪੂਰਾ ਕਰਵਾ ਲੈਣ ਦਿਓ, ਅਸੀਂ ਸਾਰੇ ਦਸਤਾਵੇਜ਼ ਪੇਸ਼ ਕਰ ਦੇਵਾਂਗੇ। ਜੇਕਰ ਅਸੀਂ ਕੁੱਝ ਗ਼ਲਤ ਕੀਤਾ ਹੋਇਆ ਤਾਂ ਬੇਸ਼ੱਕ ਸਰਕਾਰ ਸਾਡੇ 'ਤੇ ਕੋਈ ਵੀ ਕਾਰਵਾਈ ਕਰ ਸਕਦੀ ਹੈ। ਪ੍ਰਸ਼ਾਸਨ ਸਾਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਦੋ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੇ ਜਨਮ ਲਿਆ ਹੈ। ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਬਲਕੌਰ ਸਿੰਘ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸੀਐਮ ਸਾਹਿਬ ਸਾਡੇ ਪਰਿਵਾਰ 'ਤੇ ਥੋੜਾ ਬਹੁਤ ਤਾਂ ਤਰਸ ਖਾਓ ਸਾਡਾ ਇਲਾਜ ਤਾਂ ਪੂਰਾ ਹੋਣ ਦਿਓ। ਫਿਲਹਾਲ ਨਿੱਕੇ ਸਿੱਧੂ ਦੀ ਵਾਪਸੀ ਤੇ ਪੰਜਾਬ ਭਰ ਵਿੱਚ ਜਸ਼ਨ ਦਾ ਮਾਹੌਲ ਲਗਾਤਾਰ ਜਾਰੀ ਹੈ।