Karan Aujla Manager Arrest: ਪੰਜਾਬੀ ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ।

Published by: ABP Sanjha

ਦੱਸ ਦੇਈਏ ਕਿ ਆਪ੍ਰੇਸ਼ਨ ਸੈੱਲ ਨੇ ਚੰਡੀਗੜ੍ਹ ਦੇ ਸੈਕਟਰ-7 ਸਥਿਤ ਕੋਮੋ ਹਾਊਸ ਕਲੱਬ ’ਚ ਐੱਨ. ਆਰ. ਆਈ. ਵਿਦਿਆਰਥੀ ਧਰੁਵ ਤ੍ਰੇਹਨ ਨਾਲ ਕੁੱਟਮਾਰ ਕਰਨ ਵਾਲੇ ਫ਼ਰਾਰ 5 ਹਮਲਾਵਰਾਂ ਵਿੱਚੋਂ 4 ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

Published by: ABP Sanjha

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗਾਇਕ ਕਰਨ ਔਜਲਾ ਦੇ ਮੈਨੇਜਰ ਫ਼ਤਿਹਗੜ੍ਹ ਸਾਹਿਬ ਨਿਵਾਸੀ ਬਲਦੀਪ ਸਿੰਘ, ਆਰ. ਪੀ. ਜੀ. ਹਮਲੇ ਦੇ ਮੁਲਜ਼ਮ ਰੂਪਨਗਰ ਦੇ ਪਿੰਡ ਕਲਾਰਾਂ ਨਿਵਾਸੀ ਜਗਦੀਪ ਸਿੰਘ ਕੰਗ ਉਰਫ਼ ਜੱਗੀ,

Published by: ABP Sanjha

ਸੈਕਟਰ-38 ਨਿਵਾਸੀ ਅਨੀਕੇਤ ਗੁਪਤਾ ਅਤੇ ਬਠਿੰਡਾ ਦੇ ਪਿੰਡ ਰਾਮਗੜ੍ਹ ਭੂੰਦੜ ਨਿਵਾਸੀ ਤਨਮਿੰਦਰ ਸਿੰਘ ਵਜੋਂ ਹੋਈ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਆਪ੍ਰੇਸ਼ਨ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕਰ ਕੇ...

Published by: ABP Sanjha

ਰਿਮਾਂਡ ਹਾਸਲ ਕਰੇਗੀ ਤਾਂ ਜੋ ਹੋਰ ਫ਼ਰਾਰ ਹਮਲਾਵਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ। ਫ਼ਿਰੋਜ਼ਪੁਰ ਨਿਵਾਸੀ ਧਰੁਵ ਤ੍ਰੇਹਨ ਆਪਣੇ ਦੋਸਤ ਸਵਪਨ ਥਿੰਦ ਨਾਲ 12 ਜੁਲਾਈ ਦੀ ਰਾਤ ਕੋਮੋ ਹਾਊਸ ਕਲੱਬ ’ਚ ਆਇਆ ਸੀ।

Published by: ABP Sanjha

ਕਲੱਬ ਬਾਹਰ ਸਵਪਨ ਥਿੰਦ ਅਤੇ ਅਨਿਕੇਤ ਗੁਪਤਾ ਵਿਚਾਲੇ ਬਹਿਸ ਹੋ ਗਈ। ਜਦੋਂ ਧਰੁਵ ਬਚਾਅ ਕਰਨ ਲਈ ਅੱਗੇ ਆਇਆ ਤਾਂ ਅਨੀਕੇਤ ਦੇ ਸਾਥੀਆਂ ਨੇ ਉਸ ’ਤੇ ਘਸੁੰਨ, ਮੁੱਕਿਆ ਅਤੇ ਕੜੇ ਨਾਲ ਹਮਲਾ ਕਰ ਦਿੱਤਾ।

Published by: ABP Sanjha

ਸ਼ਿਕਾਇਤ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਮੇਜ਼ ਚੁੱਕ ਕੇ ਉਨ੍ਹਾਂ ਵੱਲ ਸੁੱਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

Published by: ABP Sanjha

ਧਰੁਵ ਨੇ ਪੁਲਿਸ ਨੂੰ ਦੱਸਿਆ ਸੀ ਕਿ ਅਨੀਕੇਤ ਨੇ ਆਪਣੇ ਆਪ ਨੂੰ ਜੱਜ ਦਾ ਪੁੱਤਰ ਦੱਸਦਿਆਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਸੀ।

Published by: ABP Sanjha

ਇਸਦੇ ਨਾਲ ਹੀ ਸ਼ਿਕਾਇਤ ਮੁਤਾਬਕ ਬਾਅਦ ’ਚ ਮੁਲਜ਼ਮ ਕਲੱਬ ਦੇ ਬਾਹਰ ਬੀ. ਐੱਮ. ਡਬਲਿਊ. ਐਕਸ-7 ਗੱਡੀ ’ਚੋਂ ਕਥਿਤ ਤੌਰ ’ਤੇ ਹਥਿਆਰ ਕੱਢ ਕੇ ਲਿਆਏ ਅਤੇ ਉਨ੍ਹਾਂ ਨੂੰ ਲਹਿਰਾ ਕੇ ਧਮਕੀਆਂ ਦੇਣ ਲੱਗੇ।

Published by: ABP Sanjha

ਇਸ ਦੌਰਾਨ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਹਨਾਂ ਨੂੰ ਵੀ ਟੱਕਰਾਂ ਮਾਰੀਆਂ। ਇਸ ਦੌਰਾਨ ਧਰੁਵ ਦੇ ਸਿਰ, ਹੱਥ ਅਤੇ ਕੰਨ ’ਤੇ ਸੱਟਾਂ ਲੱਗੀਆਂ ਸਨ। ਸੈਕਟਰ-26 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ।

Published by: ABP Sanjha