Diljit Dosanjh feel Chamkila energy on set: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਫਿਲਮ ਨੂੰ ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਅਦਾਕਾਰਾ ਪਰਿਣੀਤੀ ਚੋਪੜਾ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏਗੀ। ਇਸ ਫਿਲਮ ਤੋਂ ਪਹਿਲਾਂ ਦੋਸਾਂਝਾਵਾਲਾ ਵੱਲੋਂ ਲਗਾਤਾਰ ਆਪਣੇ ਲੁੱਕ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਪੰਜਾਬੀ ਗਾਇਕ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਰਣਵੀਰ ਅਲਾਹਬਾਦੀਆ ਨਾਲ ਇੱਕ ਖਾਸ ਗੱਲਬਾਤ ਦੌਰਾਨ ਦਿਲਜੀਤ ਦੋਸਾਂਝ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਖਾਸ ਗੱਲਬਾਤ ਦੌਰਾਨ ਜਦੋਂ ਦਿਲਜੀਤ ਕੋਲੋਂ ਪੁੱਛਿਆ ਗਿਆ ਕਿ ਤੁਸੀ ਸੈੱਟ ਉੱਪਰ ਚਮਕੀਲਾ ਸਰ ਦੀ ਐਨਰਜੀ ਨੂੰ ਫੀਲ ਕੀਤਾ ਤਾਂ, ਇਸਦਾ ਜਵਾਬ ਦਿੰਦੇ ਹੋਏ ਦਿਲਜੀਤ ਨੇ ਕਿਹਾ ਬਿਲਕੁੱਲ। ਉਨ੍ਹਾਂ ਦੱਸਿਆ ਕਿ ਅਸੀ ਚਮਕੀਲਾ ਦੀ ਮੌਤ ਵਾਲੀ ਥਾਂ ਤੇ ਸ਼ੂਟ ਕੀਤੀ। ਇਸ ਦੌਰਾਨ ਮੈਂ 100 ਪ੍ਰਤੀਸ਼ਤ ਉਨ੍ਹਾਂ ਦੀ ਐਨਰਜੀ ਨੂੰ ਫੀਲ ਕੀਤਾ। ਬਿਲਕੁੱਲ ਉਸੇ ਪੁਆਇੰਟ ਤੇ ਜਿੱਥੇ ਉਸ ਨੂੰ ਗੋਲੀ ਲੱਗੀ ਸੀ ਅਤੇ ਜਿੱਥੇ ਉਹ ਡਿੱਗਿਆ, ਉਸ ਦੌਰਾਨ ਮੇਰੇ ਹੱਥ ਵਿੱਚ ਤੂੰਬੀ ਸੀ ਅਤੇ ਉਸਦੀ ਤਾਰ ਮੇਰੇ ਹੱਥ ਉੱਪਰ ਲੱਗੀ। ਉਸ ਦੌਰਾਨ ਡਿੱਗਦੇ ਹੀ ਮੈਨੂੰ ਮੇਰਾ ਹੱਥ ਅਤੇ ਉਸ ਉੱਪਰ ਬਲੱਡ ਦਿਖਿਆ। ਇੱਕ ਦਮ ਤੋਂ ਮੈਨੂੰ ਅਹਿਸਾਸ ਹੋਇਆ ਕਿ ਇੱਥੇ ਹੀ ਚਮਕੀਲੇ ਦਾ ਲਹੂ ਡਿੱਗਿਆ ਸੀ। ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ 12 ਅਪ੍ਰੈਲ ਨੂੰ ਨੈਟਫਲਿਕਸ ਉੱਪਰ ਰਿਲੀਜ਼ ਹੋਏਗੀ ਇਸ ਫਿਲਮ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਇਲਾਵਾ ਦਿਲਜੀਤ ਦੀ ਹਾਲ ਹੀ ਵਿੱਚ ਫਿਲਮ 'ਕਰੂ' ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।