Nikka Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਪ੍ਰਸ਼ੰਸਕਾਂ ਵਿਚਾਲੇ ਆਏ ਦਿਨ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ।



ਇਸ ਵਿਚਾਲੇੇ ਮੂਸੇਵਾਲਾ ਦਾ ਛੋਟਾ ਭਰਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਉਸਦੇ ਕਈ ਪਿਆਰੇ-ਪਿਆਰੇ ਵੀਡੀਓ ਇੰਟਰਨੈੱਟ ਉੱਪਰ ਛਾਏ ਰਹਿੰਦੇ ਹਨ।



ਇਸ ਵਿਚਾਲੇ ਇੱਕ ਨਿੱਕੇ ਸਿੱਧੂ ਨਾਲ ਜੁੜਿਆ ਇੱਕ ਖਾਸ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।



ਦਰਅਸਲ, ਇਸ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਛੋਟੇ ਪੁੱਤਰ ਨੂੰ ਲੈ ਵੱਡਾ ਖੁਲਾਸਾ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟਾ ਸਿੱਧੂ ਅਗਲੇ 5 ਤੋਂ 10 ਸਾਲਾਂ ਵਿੱਚ ਸਟੇਜ ‘ਤੇ ਗਾਣੇ ਗਾਏਗਾ।



ਉਨ੍ਹਾਂ ਕਿਹਾ ਕਿ ਸਮਾਂ ਲੱਗੇਗਾ ਪਰ ਉਹ ਲੋਕਾਂ ਦੇ ਦਿਲ ਜਿੱਤੇਗਾ ਅਤੇ ਆਪਣੇ ਟੈਲੈਂਟ ਨਾਲ ਸਭ ਦਾ ਪਿਆਰ ਹਾਸਲ ਕਰੇਗਾ। ਉਹ ਆਉਣ ਵਾਲੇ ਦਿਨਾਂ ਵਿੱਚ ਸਟੇਜਾਂ ਦਾ ਸ਼ਿੰਗਾਰ ਬਣੇਗਾ।



ਇਸ ਗੱਲ ਤੋਂ ਇਹ ਤਾਂ ਸਾਬਿਤ ਹੋ ਹੀ ਗਿਆ ਹੈ, ਕਿ ਉਹ ਵੀ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲਾ ਵਾਂਗ ਗਾਇਕੀ ਦੇ ਖੇਤਰ ਵਿੱਚ ਹੀ ਕਦਮ ਰੱਖੇਗਾ। ਇਹ ਵੀਡੀਓ sirfpanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਹੈ।



ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਭਾਵੇਂ ਅੱਜ ਪ੍ਰਸ਼ੰਸਕਾਂ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ, ਉਹ ਦਿਨੋਂ ਦਿਨ ਵੱਧ ਰਿਹਾ ਹੈ।