Attack on Punjabi Singer: ਲੁਧਿਆਣਾ ਵਿੱਚ ਅੰਬੇਡਕਰ ਨਗਰ ਇਲਾਕੇ ਵਿੱਚ ਪੰਜਾਬੀ ਗਾਇਕ ਅਮਨ ਸਹੋਤਾ 'ਤੇ ਚਾਰ ਤੋਂ ਪੰਜ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।

Published by: ABP Sanjha

ਇਸ ਹਮਲੇ ਵਿੱਚ ਅਮਨ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸਦਿਆਂ ਦੇਰ ਰਾਤ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।

Published by: ABP Sanjha

ਡਾਕਟਰਾਂ ਦੇ ਮੁਤਾਬਕ, ਹੁਣ ਤੱਕ ਜੋ ਸ਼ੱਕ ਹੈ ਕਿ ਸ਼ਾਇਦ ਅਮਨ ਦੀ ਸਿਰ ਦੀ ਹੱਡੀ ਦੇ ਹੋਏ ਦੋ ਟੁੱਕੜੇ ਹੋ ਗਏ ਹਨ ਅਤੇ ਉਸਦੀ ਅੱਖ ਤੱਕ ਬਾਹਰ ਆ ਗਈ ਹੈ। ਬਾਕੀ ਸੀਟੀ ਸਕੈਨ ਤੋਂ ਹੋਰ ਸਪਸ਼ਟ ਹੋਏਗਾ।

Published by: ABP Sanjha

ਜ਼ਖਮੀ ਅਮਨ ਦੁੱਗਰੀ ਇਲਾਕੇ ਦੇ ਹਿੰਮਤ ਨਗਰ ਦਾ ਰਹਿਣ ਵਾਲਾ ਹੈ ਅਤੇ ਅਕਸਰ ਸਟੇਜ ਸ਼ੋਅ ਕਰਦਾ ਹੈ। ਅਮਨ ਦੇ ਦੋਸਤ ਅਰਸ਼ ਕੁਮਾਰ ਨੇ ਦੱਸਿਆ ਕਿ ਅਮਨ ਕਿਸੇ ਕੰਮ ਲਈ ਅੰਬੇਡਕਰ ਨਗਰ ਗਿਆ ਸੀ,

Published by: ABP Sanjha

ਜਿੱਥੇ ਕੁਝ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।

Published by: ABP Sanjha

ਪਛਾਣ ਵਾਲੇ ਦੋਸਤਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਹਸਪਤਾਲ ਪਹੁੰਚਾਇਆ। ਗਾਇਕ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Published by: ABP Sanjha

ਫਿਲਹਾਲ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਪੂਰੀ ਜਾਂਚ ਸ਼ੁਰੂ ਕੀਤੀ ਜਾਵੇਗੀ।

Published by: ABP Sanjha