Punjabi Singer Wedding: ਪੰਜਾਬੀ ਸੰਗੀਤ ਜਗਤ 'ਚ ਘੱਟ ਸਮੇਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਚੰਦ੍ਰਾ ਬਰਾੜ ਨੂੰ ਲੈ ਅਹਿਮ ਖਬਰ ਆ ਰਹੀ ਹੈ।



ਦੱਸ ਦੇਈਏ ਕਿ ਪੰਜਾਬੀ ਕਲਾਕਾਰ ਗੁੱਪਚੁੱਪ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਵਿਆਹ ਦੀਆਂ ਖੂਬਸੂਰਤ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਹਨ।



ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਚੰਦ੍ਰਾ ਬਰਾੜ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਇੰਸਟਾਗ੍ਰਾਮ ਉੱਪਰ ਤਸਵੀਰਾਂ ਸਾਂਝੀਆਂ ਕਰ ਸ਼ੇਅਰ ਕੀਤੀ।



ਜੀ ਹਾਂ ਹਾਲ ਹੀ 'ਚ ਇਸ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ 'ਚ ਵਿਆਹ ਕਰਵਾ ਲਿਆ ਹੈ।



ਇਸ ਦੌਰਾਨ ਗਾਇਕ ਨੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਲਿਖਿਆ, 'ਆਖ਼ਰਕਾਰ 12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ, ਇਹ ਹਮੇਸ਼ਾ ਲਈ ਹੋ ਗਿਆ, ਸ਼ੁਕਰ ਵਾਹਿਗੁਰੂ ਜੀ।'



ਇਸ ਤੋਂ ਇਲਾਵਾ ਗਾਇਕ ਨੇ ਆਪਣੀ ਲਵ ਸਟੋਰੀ ਬਾਰੇ ਸ਼ੇਅਰ ਕਰਦੇ ਹੋਏ ਲਿਖਿਆ, 'ਧੰਨਵਾਦ ਸਾਰਿਆਂ ਦਾ ਸਾਡੇ ਦਿਨ ਨੂੰ ਹੋਰ ਖਾਸ ਬਣਾਉਣ ਲਈ, ਖਾਸ ਤੌਰ 'ਤੇ ਮੇਰੇ ਪਰਿਵਾਰ ਦਾ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ, ਚਾਹੇ ਮੇਰਾ ਕਿੱਤਾ ਹੋਵੇ ਜਾਂ ਮੇਰੀ ਲਵ ਲਾਈਫ਼,



ਬਿਨ੍ਹਾਂ ਕੁੱਝ ਪੁੱਛੇ ਮੇਰੇ ਵਿਆਹ ਲਈ ਹਾਂ ਕਰ ਦਿੱਤੀ।' ਗਾਇਕ ਨੇ ਅੱਗੇ ਲਿਖਿਆ, 'ਅਤੇ ਹਾਂ ਸੱਚ ਮੇਰੀ ਜ਼ਿੰਦਗੀ ਦੀ ਬਾਇਓਪਿਕ ਦੀ ਹੀਰੋਇਨ ਮੇਰੀ ਪਤਨੀ ਦਾ ਜਿਸ ਨੂੰ 12 ਸਾਲ ਪਹਿਲਾਂ ਤੋਂ ਹੀ ਮੈਂ ਪਤਨੀ ਮੰਨ ਲਿਆ ਸੀ,



ਜਿਸ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਇੰਨੇ ਸਾਲ ਮੇਰਾ ਇੰਤਜ਼ਾਰ ਕੀਤਾ। ਬਾਕੀ ਸੱਚ ਸਾਡੀ ਸਟੋਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ, ਵੀਡੀਓ ਆ ਰਹੀ ਹੈ, ਪਿਆਰ ਅਤੇ ਤੁਹਾਡਾ ਸੱਚਾ ਸਤਿਕਾਰ।'



ਪੰਜਾਬੀ ਗਾਇਕ ਨੂੰ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵਧਾਇਆ ਦਿੱਤੀਆਂ ਜਾ ਰਹੀਆਂ ਹਨ। ਤੁਸੀ ਵੀ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਮਾਰੋ ਇੱਕ ਨਜ਼ਰ।