Maninder shinda angry on Geeta zaildar: ਗਾਇਕ ਗੀਤਾ ਜ਼ੈਲਦਾਰ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ।



ਪੰਜਾਬੀ ਗੀਤਾਂ ਰਾਹੀਂ ਪ੍ਰਸ਼ੰਸਕਾੰ ਨੂੰ ਆਪਣਾ ਦੀਵਾਨਾ ਬਣਾਉਣ ਵਾਲਾ ਕਲਾਕਾਰ ਆਪਣੇ ਇੱਕ ਅਜਿਹੇ ਬਿਆਨ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ, ਜਿਸ ਕਾਰਨ ਵਿਵਾਦ ਦੀ ਸਥਿਤੀ ਬਣੀ ਹੋਈ ਹੈ। ਆਖਿਰ ਕੀ ਹੈ ਪੂਰਾ ਮਾਮਲਾ...?



ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।



ਜਿਸ ਨੂੰ ਲੈ ਪ੍ਰਸ਼ੰਸਕਾਂ ਸਣੇ ਮਸ਼ਹੂਰ ਹਸਤੀਆਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।



ਇਸ ਵੀਡੀਓ ਵਿੱਚ ਗੀਤਾ ਜ਼ੈਲਦਾਰ ਮਰਹੂਮ ਗਾਇਕ ਸੁਰਿੰਦਰ ਛਿੰਦਾ ਲਈ ਅਜਿਹੇ ਸ਼ਬਦ ਬੋਲਦੇ ਹੋਏ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਦੇ ਪੁੱਤਰ ਮਨਿੰਦਰ ਛਿੰਦਾ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਏ।



ਇਸ ਦੌਰਾਨ ਉਨ੍ਹਾਂ ਲਾਈਵ ਆ ਕੇ ਜ਼ੈਲਦਾਰ ਨੂੰ ਖੂਬ ਖਰੀਆਂ ਗੱਲਾਂ ਸੁਣਾਈਆਂ ਅਤੇ ਉਨ੍ਹਾਂ ਕੋਲੋਂ ਇਸਦਾ ਜਵਾਬ ਵੀ ਮੰਗਿਆ ਗਿਆ ਹੈ।



ਦਰਅਸਲ, ਗੀਤਾ ਜ਼ੈਲਦਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਨੂੰ ਸਟੇਜ ’ਤੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਦਾ ਮਜ਼ਾਕ ਉਡਾਉਂਦੇ ਦੇਖਿਆ ਜਾ ਸਕਦਾ ਹੈ।



ਇਸ ਦੌਰਾਨ ਗੀਤਾ ਜ਼ੈਲਦਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਾਈਕ ਫੜਾਉਣ ਨਾਲ ਸਮਾਂ ਖ਼ਰਾਬ ਹੋਣਾ ਹੈ। ਮੈਂ ਗਾਣਾ ਇਕੋ ਗਾਉਣਾ ਪਰ ਮੈਂ ਅੱਧਾ ਘੰਟਾ ਖ਼ਰਾਬ ਕਰਕੇ ਜਾਵਾਂਗਾ, ਸੁਰਿੰਦਰ ਛਿੰਦਾ ਵਰਗਾ ਹਾਲ ਹੈ ਮੇਰਾ।



ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਉਥੇ ਸੁਰਿੰਦਰ ਛਿੰਦਾ ਦੇ ਪੁੱਤਰ ਮਨਿੰਦਰ ਛਿੰਦਾ ਨੇ ਗੀਤਾ ਜ਼ੈਲਦਾਰ ’ਤੇ ਆਪਣੀ ਭੜਾਸ ਕੱਢੀ ਹੈ ਤੇ ਗਾਇਕ ਨੂੰ ਝਾੜ ਪਾਈ ਹੈ।



ਉਨ੍ਹਾਂ ਗੁੱਸੇ ਵਿੱਚ ਕਿਹਾ ਕਿ ਤੂੰ ਜੰਮ ਲਾ ਪਹਿਲਾਂ, ਜਿੰਨੀ ਤੇਰੀ ਉਮਰ ਹੈ, ਇਸ ਤੋਂ ਵੱਧ ਕੰਮ ਉਨ੍ਹਾਂ ਦੇ ਪਿਤਾ ਨੇ ਕੀਤਾ ਹੈ। ਤੁਸੀਂ ਉਨ੍ਹਾਂ ਦੇ ਨੇੜੇ-ਤੇੜ ਵੀ ਨਹੀਂ ਹੋ, ਉਨ੍ਹਾਂ ਦੇ ਨਹੁੰ ਦੇ ਬਰਾਬਰ ਵੀ ਨਹੀਂ।



ਮਨਿੰਦਰ ਨੇ ਕਿਹਾ ਕਿ ਜੇਕਰ ਸੁਰਿੰਦਰ ਛਿੰਦਾ ਦੇ ਜਿਊਂਦਿਆਂ ਉਹ ਮਜ਼ਾਕ ਕਰਦਾ, ਫਿਰ ਤਾਂ ਉਨ੍ਹਾਂ ਨੇ ਜਵਾਬ ਦੇਣਾ ਸੀ



ਪਰ ਹੁਣ ਉਹ ਇਸ ਦੁਨੀਆ ਤੋਂ ਚਲੇ ਗਏ ਹਨ, ਕਿੰਨੀ ਕੁ ਤੇਰੀ ਬਹਾਦਰੀ ਹੈ ਕਿ ਸਵਰਗੀ ਬੰਦੇ ਨਾਲ ਟਿੱਚਰਾਂ ਕਰ ਰਿਹਾ। ਤੁਸੀ ਵੀ ਵੇਖੋ ਮਨਿੰਦਰ ਛਿੰਦਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ...