Babbu Maan: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਅਤੇ ਲਿਖਤ ਦੇ ਚੱਲਦਿਆਂ ਦੁਨੀਆ ਭਰ ਵਿੱਚ ਮਸ਼ਹੂਰ ਹਨ। ਉਨ੍ਹਾਂ ਦੀ ਗਾਇਕੀ ਨੂੰ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਗਾਇਕ ਨੂੰ ਕਈ ਸਟੇਜ਼ ਸ਼ੋਅ ਕਰਦੇ ਵੀ ਵੇਖਿਆ ਜਾਂਦਾ ਹੈ, ਜੋ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਵੇਖਣ ਨੂੰ ਮਿਲਦੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਜਾਣੋ... ਦਰਅਸਲ, ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਤੁਸੀ ਵੇਖ ਸਕਦੇ ਹੋ ਕਿ ਬੱਬੂ ਮਾਨ ਸਟੇਜ ਤੋਂ ਅਚਾਨਕ ਛਾਲ ਮਾਰ ਦਿੰਦੇ ਹਨ। ਅਸਲ ਵਿੱਚ ਜਦੋਂ ਬੱਬੂ ਮਾਨ ਸਟੇਜ਼ ਉੱਪਰ ਗਾ ਰਹੇ ਸੀ ਤਾਂ ਅਚਾਨਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਜੀ ਉੱਥੇ ਪੁੱਜੇ। ਇਸ ਦੌਰਾਨ ਉਨ੍ਹਾਂ ਨੂੰ ਵੇਖ ਬੱਬੂ ਮਾਨ ਨੇ ਅਚਾਨਕ ਸਟੇਜ ਤੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਸੀਐਮ ਦੀ ਮਾਤਾ ਜੀ ਨੇ ਵੀ ਕਲਾਕਾਰ ਉੱਪਰ ਪਿਆਰ ਬਰਸਾਇਆ। ਤੁਸੀ ਵੀ ਵੇਖੋ ਇਹ ਦਿਲਚਸਪ ਵੀਡੀਓ... ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਲਾਕਾਰ ਨੂੰ ਟ੍ਰੋਲ ਕਰਦੇ ਹੋਏ ਲਿਖਿਆ, ਲੰਡੂ ਮਾਨ ਗਾਣੇ ਬੰਦੀ ਸਿੰਘਾਂ ਦੇ ਤੇ ਪੈਰੀਂ ਹੱਥ ਓਨਾ ਦੇ ਜਿਨਾਂ ਨੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਰੋਕੀ ਆ 😂... ਹਾਲਾਂਕਿ ਕਈ ਯੂਜ਼ਰ ਨੂੰ ਸਿਰਫ ਪਬਲਿਕ ਸਟੰਟ ਦੱਸ ਰਹੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਵੱਲੋਂ ਇਸ ਵੀਡੀਓ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।