Punjabi Actress Sara Gurpal: ਪੰਜਾਬੀ ਅਦਾਕਾਰਾ ਗਾਇਕਾ ਅਤੇ ਮਾਡਲ ਸਾਰਾ ਗੁਰਪਾਲ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ। ਅਦਾਕਾਰਾ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਕੁਝ ਪੰਜਾਬੀਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ, ਅਤੇ ਕੁਝ ਵੱਲੋਂ ਨਾ-ਪਸੰਦ। ਇਸ ਵਿਚਾਲੇ ਸਾਰਾ ਗੁਰਪਾਲ ਨੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਹਰ ਪਾਸੇ ਬਵਾਲ ਮਚਾ ਦਿੱਤਾ ਹੈ। ਇਨ੍ਹਾਂ ਨੂੰ ਲੈ ਯੂਜ਼ਰਸ ਵੱਲੋਂ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਇਨ੍ਹਾਂ ਰੱਸੀਆਂ ਨਾਲ ਹੀ ਫਾਹਾ ਲੈ ਲਾ...ਨੰਗ ਪੁਣਾ ਦਿਖਾਉਣ ਵਾਲੀਏ...ਇੱਕ ਹੋਰ ਯੂਜ਼ਰ ਨੇ ਕਿਹਾ ਕੀ ਦੀਦੀ ਦਿਸ਼ਾ ਪਟਾਨੀ ਬਣ ਕੇ ਹੀ ਮੰਨੇਗੀ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹ ਤਾਂ ਉਰਫੀ ਬਣ ਗਈ, ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਸ਼ਰਮ ਵੀ ਕਰਲਾ ਥੋੜ੍ਹੀ ਯਾਰ... ਵਰਕਫਰੰਟ ਦੀ ਗੱਲ ਕਰਿਏ ਤਾਂ ਸਾਰਾ ਗੁਰਪਾਲ ਮਾਡਲਿੰਗ ਦੇ ਨਾਲ-ਨਾਲ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣਾ ਜਲਵਾ ਦਿਖਾ ਚੁੱਕੀ ਹੈ।