Surjit Bhullar Clash With Police: ਮਸ਼ਹੂਰ ਪੰਜਾਬੀ ਗਾਇਕ ਸੁਰਜੀਤ ਭੁੱਲਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਲਿਖਤ ਅਤੇ ਗੀਤ ਗਾਉਣ ਦੇ ਵਿਲੱਖਣ ਅੰਦਾਜ਼ ਦੇ ਚੱਲਦੇ ਅਕਸਰ ਪੰਜਾਬੀਆਂ ਵਿਚਾਲੇ ਛਾਏ ਰਹਿੰਦੇ ਹਨ।



ਹਾਲ ਹੀ ਵਿੱਚ ਗਾਇਕ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਤਰਥੱਲੀ ਮਚਾ ਦਿੱਤੀ ਹੈ।



ਦਰਅਸਲ, ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕ ਸੁਰਜੀਤ ਭੁੱਲਰ ਅਤੇ ਪੰਜਾਬ ਪੁਲਿਸ ਵਿੱਚ ਤਿੱਖੀ ਬਹਿਸ ਹੁੰਦੀ ਦੇਖੀ ਜਾ ਸਕਦੀ ਹੈ।



ਇਸ ਤੋਂ ਇਲਾਵਾ ਇਸ ਬਹਿਸ ਨੇ ਹੱਥੋਪਾਈ ਦਾ ਰੂਪ ਲੈ ਲਿਆ, ਹਾਲਾਂਕਿ ਕੁੱਝ ਲੋਕਾਂ ਨੇ ਪੁਲਿਸ ਅਤੇ ਗਾਇਕ ਨੂੰ ਵਿਚਾਲੇ ਆ ਇਸ ਹੱਥੋਪਾਈ ਨੂੰ ਰੋਕਿਆ।



ਵੀਡੀਓ ਵਿੱਚ ਗਾਇਕ ਮੈਂ ਦੱਸੂ ਤੈਨੂੰ ਕੀ ਚੀਜ਼ ਹਾਂ ਕਹਿੰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਗਾਇਕ ਭੁੱਲਰ ਵੱਲੋਂ ਪੁਲਿਸ ਦੀਆਂ ਕਾਰਵਾਈ ਉੱਪਰ ਅਸਹਿਮਤੀ ਪ੍ਰਗਟਾਈ ਗਈ ਹੈ।



ਹਾਲਾਂਕਿ ਵੀਡੀਓ ਵਿੱਚ ਇਸ ਘਟਨਾ ਬਾਰੇ ਕੁਝ ਖਾਸ ਡਿਟੇਲ ਨਹੀਂ ਹੈ। ਇਸ ਬਹਿਸ ਦਾ ਕੋਈ ਵੀ ਠੋਸ ਕਾਰਨ ਪਤਾ ਨਹੀਂ ਲੱਗਿਆ ਹੈ। ਇੱਥੇ ਵੇਖੋ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਇਹ ਵੀਡੀਓ...



ਵਰਕਫਰੰਟ ਦੀ ਗੱਲ ਕਰਿਏਤਾਂ ਸੁਰਜੀਤ ਭੁੱਲਰ ਅਪਣੇ ਕਈ ਗਾਣਿਆਂ 'ਪੰਜਾਬਣ', 'ਯਾਰੀ ਤੋੜ ਦੇਣੀ 2', 'ਚੰਨ ਵਰਗਾ', 'ਤਕਦੀਰ', 'ਮੁਟਿਆਰ' ਨਾਲ ਪੰਜਾਬੀਆਂ ਵਿਚਾਲੇ ਖੂਬ ਮਸ਼ਹੂਰ ਹੋਏ।



ਉਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਭੁੱਲਰ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹਨ, ਜੋ ਇੰਡਸਟਰੀ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਨਾਲ ਗੀਤ ਗਾ ਚੁੱਕੇ ਹਨ।