Punjabi Singer kaka: ਮਸ਼ਹੂਰ ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਆਪਣੀ ਗਾਇਕੀ ਦੇ ਨਾਲ-ਨਾਲ ਕਾਕਾ ਗੀਤ ਲਿਖਣ ਵਿੱਚ ਵੀ ਖੂਬ ਮਾਹਿਰ ਹੈ।



ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਉਨ੍ਹਾਂ ਬਹੁਤ ਥੋੜ੍ਹੇ ਸਮੇਂ 'ਚ ਹੀ ਪੰਜਾਬੀਆਂ ਵਿਚਾਲੇ ਵੱਖਰੀ ਪ੍ਰਸਿੱਧੀ ਹਾਸਲ ਕੀਤੀ ਹੈ।



ਉਨ੍ਹਾਂ ਦਾ ਗਾਇਕੀ ਦਾ ਸਫ਼ਰ ਸਾਲ 2019 'ਚ ਸ਼ੁਰੂ ਹੋਇਆ ਸੀ। ਥੋੜ੍ਹੇ ਸਮੇਂ 'ਚ ਹੀ ਕਾਕਾ ਨੂੰ ਨਾਮ ਅਤੇ ਸ਼ੋਹਰਤ ਹਾਸਲ ਹੋ ਗਈ।



ਇਨ੍ਹੀਂ ਦਿਨੀਂ ਕਾਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ, ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...



ਗਾਇਕ ਕਾਕਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੂੰ ਪਛਾਣਨਾ ਪ੍ਰਸ਼ੰਸਕਾਂ ਲਈ ਵੀ ਮੁਸ਼ਕਿਲ ਹੋ ਗਿਆ।



ਦਰਅਸਲ, ਇਸ ਵੀਡੀਓ 'ਚ ਗਾਇਕ ਕਾਕਾ ਲੰਬੀ ਦਾੜ੍ਹੀ ਤੇ ਪੱਗ ਬੰਨ੍ਹੀ ਕੇ ਆਪਣਾ ਗੀਤ 'ਦੱਸ ਕੀ ਕਰਾਂ' ਗਾਉਂਦੇ ਨਜ਼ਰ ਆ ਰਹੇ ਹਨ।



ਹਾਲਾਂਕਿ ਕਾਕਾ ਦੀ ਅਜਿਹੀ ਹਾਲਤ ਵੇਖ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵੀਡੀਓ ਵਿੱਚ ਗਾਇਕ ਦੀ ਲੁੱਕ ਵੇਖ ਲੋਕ ਅੰਦਾਜ਼ੇ ਲਾ ਰਹੇ ਹਨ ਕਿ ਗਾਇਕ ਨੇ ਇਹ ਲੁੱਕ ਕਿਸੇ ਪ੍ਰਾਜੈਕਟ ਲਈ ਬਣਾਇਆ ਹੈ।



ਹਾਲਾਂਕਿ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਸ ਨੇ ਇਹ ਲੁੱਕ ਕਿਉਂ ਰੱਖੀ ਹੈ। ਦੱਸਣਯੋਗ ਹੈ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਗਾਇਕ ਕਾਕਾ ਘਰ 'ਚ ਪੈਸਿਆਂ ਦੀ ਤੰਗੀ ਝੱਲਦਾ ਸੀ।



ਉਨ੍ਹਾਂ ਦੇ ਪਿਤਾ ਰਾਜਮਿਸਤਰੀ ਦਾ ਕੰਮ ਕਰਦੇ ਸੀ। ਰਵਿੰਦਰ ਸਿੰਘ ਯਾਨੀ ਕਿ ਕਾਕਾ ਖ਼ੁਦ ਆਟੋ ਚਲਾਉਂਦੇ ਸੀ। ਇਸ ਤਰ੍ਹਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਇਸ ਦੇ ਨਾਲ-ਨਾਲ ਕਾਕਾ ਨੂੰ ਗਾਇਕੀ ਦਾ ਕਾਫ਼ੀ ਸ਼ੌਕ ਸੀ।



ਉਨ੍ਹਾਂ ਦਾ ਪਹਿਲਾ ਗੀਤ 'ਸੂਰਮਾ' ਸਾਲ 2019 'ਚ ਰਿਲੀਜ਼ ਹੋਇਆ। ਕਾਕਾ ਦੇ 'ਲਿਬਾਸ', 'ਤੀਜੀ ਸੀਟ', 'ਕੈਨੇਡਾ ਗੇੜੀ', 'ਇਗਨੋਰ' ਤੇ 'ਟੈਂਪਰੇਰੀ ਪਿਆਰ' ਵਰਗੇ ਗੀਤਾਂ ਨਾਲ ਦੁਨੀਆ ਵਿੱਚ ਵੱਖਰੀ ਪਛਾਣ ਕਾਇਮ ਕੀਤੀ।