Punjabi Singer Singga: ਪੰਜਾਬੀ ਗਾਇਕ ਅਤੇ ਅਦਾਕਾਰ ਸਿੰਗਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੀ ਸ਼ੁਰੂਆਤ ਨਾਲ ਹੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ।
ABP Sanjha

ਦੱਸ ਦੇਈਏ ਕਿ ਪੰਜਾਬੀ ਕਲਾਕਾਰ ਨਾ ਸਿਰਫ ਆਪਣੀ ਪੇਸ਼ੇਵਰ ਸਗੋਂ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਵੀ ਸੁਰਖੀਆਂ ਵਿੱਚ ਰਿਹਾ। ਹਾਲ ਹੀ ਵਿੱਚ ਕਲਾਕਾਰ ਵੱਲੋਂ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਗਿਆ, ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ।

ਦਰਅਸਲ, ਪੰਜਾਬੀ ਗਾਇਕ ਸਿੰਗਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਹੈਰਾਨ ਕਰਨ ਵਾਲਾ ਪੋਸਟ ਸ਼ੇਅਰ ਕੀਤਾ। ਜਿਸ ਵਿੱਚ ਉਨ੍ਹਾਂ ਲਿਖਿਆ, ਕਾਫ਼ੀ ਸਮੇਂ ਤੋਂ ਮੇਰੀ ਰੇਕੀ ਹੋ ਰਹੀ ਹੈ। ਜਿਸ ਦੇ ਚੱਲਦੇ ਮੈਂ 2-3 ਵਾਰ ਘਰ ਬਦਲ ਚੁੱਕਿਆ ਹਾਂ।

ਇਸ ਦੇ ਨਾਲ ਹੀ ਉਸ ਨੇ ਪੰਜਾਬ ਪੁਲਿਸ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ ਤੇ ਕਿਹਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਸੁਰੱਖਿਆ ਲਈ ਮੈਨੂੰ ਹੋਰ ਕਿੰਨੀ ਵਾਰ ਘਰ ਬਦਲਣਾ ਪਵੇਗਾ। ਸਿੰਗਾ ਨੇ ਕਿਹਾ ਕਿ ਮੈਨੂੰ ਕਈ ਵਾਰ ਧਮਕੀਆਂ ਮਿਲੀਆਂ, ਕਾਰ ਦਾ ਪਿੱਛਾ ਵੀ ਕੀਤਾ ਗਿਆ।

ਦੱਸ ਦੇਈਏ ਕਿ ਕਲਾਕਾਰ ਦੀ ਇਹ ਪੋਸਟ ਹੋਲੀ ਤੋਂ ਪਹਿਲਾਂ ਸਾਹਮਣੇ ਆਈ ਸੀ, ਜਿਸ ਵਿੱਚ ਉਨ੍ਹਾਂ ਅੱਗੇ ਕਿਹਾ ਸੀ ਕਿ ਹੋਲੀ ਤੋਂ ਬਾਅਦ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਰੱਖਾਂਗਾ।

ABP Sanjha

ਦੱਸ ਦੇਈਏ ਕਿ ਗਾਇਕ ਸਿੰਗਾ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸ ਨੇ ਬਹੁਤ ਘੱਟ ਸਮੇਂ ਵਿੱਚ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ। ਉਨ੍ਹਾਂ ਦੀ ਗਾਇਕੀ ਦਾ ਜਲਵਾ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀ ਵਿਚਾਲੇ ਵੀ ਵੇਖਣ ਨੂੰ ਮਿਲਦਾ ਹੈ।

ABP Sanjha

ਸਿੰਗਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।

ABP Sanjha

ਫਿਲਹਾਲ ਹੋਲੀ ਤੋਂ ਬਾਅਦ ਗਾਇਕ ਹੋਰ ਕਿਹੜੇ ਖੁਲਾਸੇ ਕਰਨ ਵਾਲਾ ਹੈ, ਇਸ ਨੂੰ ਲੈ ਕੇ ਪ੍ਰਸ਼ੰਸਕ ਵੀ ਇੰਤਜ਼ਾਰ ਕਰ ਰਹੇ ਹਨ।