Punjab News: ਪੰਜਾਬੀ ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ।



ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਹਨ। ਦਰਅਸਲ, ਇੱਕ ਮਸ਼ਹੂਰ ਪੰਜਾਬੀ ਗਾਇਕ ਨੂੰ ਇੱਕ ਲਾਈਵ ਸ਼ੋਅ ਦੌਰਾਨ ਕੁੱਟਿਆ ਗਿਆ।



ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਅਸਲਮ ਅਲੀ ਇੱਕ ਲਾਈਵ ਸ਼ੋਅ ਕਰ ਰਿਹਾ ਸੀ।



ਇਸ ਦੌਰਾਨ ਜਿਵੇਂ ਹੀ ਉਨ੍ਹਾਂ ਨੇ ਸਟੇਜ 'ਤੇ ਗਾਉਣਾ ਸ਼ੁਰੂ ਕੀਤਾ, ਇੱਕ ਵਿਅਕਤੀ ਅਚਾਨਕ ਸਟੇਜ ਵੱਲ ਵਧਿਆ ਅਤੇ ਗਾਇਕ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਸ ਹਾਦਸੇ ਨੂੰ ਵੇਖ ਉੱਥੇ ਮੌਜੂਦ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।



ਹਾਲਾਂਕਿ, ਗਾਇਕ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਵਿਅਕਤੀ ਉਸਨੂੰ ਕੁੱਟਣ ਆ ਰਿਹਾ ਹੈ ਅਤੇ ਉਹ ਮਾਈਕ੍ਰੋਫੋਨ ਵਿੱਚ ਵੀ ਕਹਿੰਦਾ ਹੈ ਕਿ ਭਰਾ, ਇਹ ਵਿਅਕਤੀ ਉਸਨੂੰ ਕੁੱਟਣ ਆ ਰਿਹਾ ਹੈ।



ਇਸ ਤੋਂ ਪਹਿਲਾਂ ਕਿ ਕੋਈ ਉਸਨੂੰ ਰੋਕਦਾ, ਉਹ ਸਟੇਜ 'ਤੇ ਪਹੁੰਚ ਗਿਆ।



ਜਿਵੇਂ ਹੀ ਉਹ ਸਟੇਜ 'ਤੇ ਪਹੁੰਚਿਆ, ਉਸਨੇ ਗਾਇਕ ਅਸਲਮ ਅਲੀ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤੇ।



ਹਾਲਾਂਕਿ ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਗਾਇਕ ਅਸਲਮ ਅਲੀ ਹੈ, ਇਸਦੀ ਏਬੀਪੀ ਸਾਂਝਾ ਪੁਸ਼ਟੀ ਨਹੀਂ ਕਰਦਾ।