Punjabi Singer Geeta Zaildar: ਕਪੂਰਥਲਾ ਦੇ ਫਗਵਾੜਾ ਵਿੱਚ ਇੱਕ ਕੱਪੜੇ ਦੀ ਦੁਕਾਨ ਦੇ ਮਾਲਕ ਨੂੰ ਥੱਪੜ ਮਾਰਨ ਤੋਂ ਬਾਅਦ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮਾਫ਼ੀ ਮੰਗ ਲਈ ਹੈ।

Published by: ABP Sanjha

ਦੁਕਾਨਦਾਰ ਨੇ ਦੱਸਿਆ ਕਿ ਪੰਜਾਬੀ ਗਾਇਕ ਅੱਜ ਉਨ੍ਹਾਂ ਦੀ ਦੁਕਾਨ 'ਤੇ ਆਏ ਅਤੇ ਉਨ੍ਹਾਂ ਦੇ ਪਿਤਾ ਦੇ ਪੈਰ ਛੂਹ ਕੇ ਮਾਫ਼ੀ ਮੰਗੀ। ਦੁਕਾਨਦਾਰ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਸੁਰ ਬਹੁਤ ਨਰਮ ਸੀ।

Published by: ABP Sanjha

ਕੱਲ੍ਹ, ਉਹ ਸ਼ੂਜ਼ ਪਾਉਣ ਤੋਂ ਬਾਅਦ ਸਾਡੀ ਗੱਦੀ 'ਤੇ ਚੜ੍ਹ ਗਏ ਸੀ, ਅਤੇ ਉੱਥੇ ਵੀ ਮੱਥਾ ਟੇਕ ਕੇ ਮਾਫ਼ੀ ਮੰਗੀ। ਅਸੀਂ ਹੁਣ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਾਪਸ ਲੈ ਰਹੇ ਹਾਂ।

Published by: ABP Sanjha

ਗੀਤਾ ਜ਼ੈਲਦਾਰ ਸਾਰੇ ਮਤਭੇਦ ਖਤਮ ਕਰ ਗਏ ਹਨ। ਦੁਕਾਨਦਾਰ ਨੇ ਕਿਹਾ ਕਿ ਗਾਇਕ ਨੇ ਕਿਹਾ ਕਿ ਕੱਲ੍ਹ ਜੋ ਕੁਝ ਵੀ ਹੋਇਆ, ਉਹ ਇੱਕਦਮ ਤੈਸ਼ ਵਿੱਚ ਆ ਕੇ ਹੋਇਆ, ਹੁਣ ਉਸ ਲਈ ਸੌਰੀ।

Published by: ABP Sanjha

ਧਿਆਨ ਦੇਣ ਯੋਗ ਹੈ ਕਿ ਦੁਕਾਨਦਾਰ ਨੇ ਗਾਇਕ ਅਤੇ ਉਸਦੇ ਬਾਊਂਸਰਾਂ 'ਤੇ ਦੁਕਾਨ ਵਿੱਚ ਦਾਖਲ ਹੋਣ ਅਤੇ ਉਸ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ। ਦੁਕਾਨਦਾਰ ਨੇ ਇਸਦੀ ਸ਼ਿਕਾਇਤ ਫਗਵਾੜਾ ਪੁਲਿਸ ਕੋਲ ਦਰਜ ਕਰਵਾਈ ਸੀ।

Published by: ABP Sanjha

ਵਿਵਾਦ ਖਰੀਦੇ ਹੋਏ ਕੱਪੜੇ ਨੂੰ ਵਾਪਸ ਕਰਨ ਨੂੰ ਲੈ ਕੇ ਹੋਇਆ ਸੀ। ਇਸ ਤੋਂ ਬਾਅਦ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗਾਇਕ ਜ਼ੈਲਦਾਰ ਦੁਕਾਨਦਾਰ ਨਾਲ ਬਹਿਸ ਕਰਦੇ ਅਤੇ ਉਸਨੂੰ ਥੱਪੜ ਮਾਰਦੇ ਹੋਏ ਦਿਖਾਈ ਦੇ ਰਹੇ ਹਨ।

Published by: ABP Sanjha

ਇਸ ਦੌਰਾਨ ਦੁਕਾਨਦਾਰ ਦੇ ਪਿਤਾ ਨੇ ਵਿੱਚ ਬਚਾਅ ਕੀਤਾ। ਲਾਡੀ ਦੀ ਹੱਟੀ ਦੇ ਮਾਲਕ ਨਿਸ਼ਾਂਤ ਨੇ ਦੱਸਿਆ ਕਿ ਗਾਇਕ ਗੀਤਾ ਜ਼ੈਲਦਾਰ ਨੇ ਢਾਈ ਮਹੀਨੇ ਪਹਿਲਾਂ ਉਸਦੀ ਦੁਕਾਨ ਤੋਂ ਲਗਭਗ 2,000 ਰੁਪਏ ਦਾ ਕੁੜਤਾ ਅਤੇ ਚਾਦਰਾ ਖਰੀਦਿਆ ਸੀ।

Published by: ABP Sanjha

ਉਹ ਸ਼ਨੀਵਾਰ ਨੂੰ ਦੁਕਾਨ 'ਤੇ ਇਸਨੂੰ ਵਾਪਸ ਕਰਨ ਲਈ ਆ ਗਏ। ਦੁਕਾਨਦਾਰ ਨੇ ਦੱਸਿਆ ਕਿ ਜ਼ੈਲਦਾਰ ਨੇ ਦੁਕਾਨ ਤੇ ਆਉਂਦੀਆਂ ਹੀ ਕਿਹਾ ਕਿ ਤੁਸੀ ਸਾਨੂੰ ਘਟੀਆ ਕੱਪੜਾ ਦਿੱਤਾ ਹੈ।

Published by: ABP Sanjha

ਇਸ ਤੇ ਅਸੀ ਉਸਨੂੰ ਕਿਹਾ ਕਿ ਅਸੀ ਕੱਪੜਾ ਬਦਲ ਦਿੰਦੇ ਹਾਂ, ਜਿਸ 'ਤੇ ਗੀਤਾ ਜ਼ੈਲਦਾਰ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਅਤੇ ਉਸਦੇ ਨਾਲ ਆਏ ਲੋਕਾਂ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ...

Published by: ABP Sanjha

ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਸਨੇ ਉਨ੍ਹਾਂ ਨੂੰ ਘਟੀਆ ਕੱਪੜਾ ਕਿਉਂ ਦਿੱਤਾ ਹੈ। ਜਿਸ ਤੋਂ ਬਾਅਦ ਲੜਾਈ ਵੱਧ ਗਈ।

Published by: ABP Sanjha