Sonam Bajwa Ammy Virk : ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਜੋੜੀ ਨੂੰ ਪਰਦੇ ਉੱਪਰ ਇਕੱਠੇ ਵੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਸੋਨਮ ਅਤੇ ਐਮੀ ਫਿਲਮ ਨਿੱਕਾ ਜੈਲਦਾਰ 4 ਅਤੇ ਕੁੜੀ ਹਰਿਆਣੇ ਵੱਲ ਦੀ ਵਿੱਚ ਵਿਖਾਈ ਦਏਗੀ। ਇਸ ਫਿਲਮ ਤੋਂ ਪਹਿਲਾਂ ਦੋਵਾਂ ਦੀਆਂ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਐਮੀ ਵੱਲੋਂ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜੋ ਸ਼ਾਇਦ ਨਿੱਕਾ ਜੈਲਦਾਰ 4 ਦੇ ਸੈੱਟ ਤੋਂ ਦੱਸੀ ਜਾ ਰਹੀ ਹੈ। ਐਮੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਉਹ ਸੋਨਮ ਨਾਲ ਵਿਆਹੁਤਾ ਜੋੜੇ ਵਿੱਚ ਵਿਖਾਈ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਦੀ ਇਸ ਤਸਵੀਰ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਉੱਪਰ ਪ੍ਰਸ਼ੰਸਕ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਟ ਕਰ ਲਿਖਿਆ, ਜੀ ਖਾਨ ਨੂੰ ਹਾਰਟ ਅਟੈਕ ਆਜੂ, ਨਾ ਕਰਿਆ ਕਰੋ ਮਜ਼ਾਕ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੋੜੇ ਨੂੰ ਵਧਾਈ...ਇਸ ਦੇ ਨਾਲ ਹੀ ਇੱਕ ਹੋਰ ਫੈਨ ਨੇ ਲਿਖਦੇ ਹੋਏ ਕਿਹਾ ਇਹ ਪ੍ਰੈਂਕ ਤਾਂ ਨਹੀਂ...