FIR Against Punjabi Singer: ਪੰਜਾਬੀ ਗਾਇਕ ਰਾਜ ਜੁਝਾਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਪੰਜਾਬੀਆਂ ਵਿਚਾਲੇ ਹਲਚਲ ਮਚਾ ਦਿੱਤੀ ਹੈ।
ABP Sanjha

FIR Against Punjabi Singer: ਪੰਜਾਬੀ ਗਾਇਕ ਰਾਜ ਜੁਝਾਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਪੰਜਾਬੀਆਂ ਵਿਚਾਲੇ ਹਲਚਲ ਮਚਾ ਦਿੱਤੀ ਹੈ।

ਦੱਸ ਦੇਈਏ ਕਿ ਕਲਾਕਾਰ ਖਿਲਾਫ ਐਨ.ਆਰ.ਆਈ. ਵਿੰਗ ਵਿੱਚ ਜਿਨਸੀ ਸ਼ੋਸ਼ਣ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ABP Sanjha

ਦੱਸ ਦੇਈਏ ਕਿ ਕਲਾਕਾਰ ਖਿਲਾਫ ਐਨ.ਆਰ.ਆਈ. ਵਿੰਗ ਵਿੱਚ ਜਿਨਸੀ ਸ਼ੋਸ਼ਣ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਮਾਮਲਾ ਰਾਜ ਜੁਝਾਰ ਦੀ ਅਖੌਤੀ ਪਤਨੀ ਵੱਲੋਂ ਦਰਜ ਕਰਵਾਇਆ ਗਿਆ ਹੈ, ਜਿਸ ਦਾ ਕਹਿਣਾ ਹੈ ਕਿ ਰਾਜ ਜੁਝਾਰ ਨੇ ਯੋਜਨਾ ਦੇ ਤਹਿਤ ਉਸ ਨਾਲ ਵਿਆਹ ਕਰਵਾ ਕੇ ਕਾਰੋਬਾਰ ਅਤੇ ਜਾਇਦਾਦ ਲਈ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।
ABP Sanjha

ਇਹ ਮਾਮਲਾ ਰਾਜ ਜੁਝਾਰ ਦੀ ਅਖੌਤੀ ਪਤਨੀ ਵੱਲੋਂ ਦਰਜ ਕਰਵਾਇਆ ਗਿਆ ਹੈ, ਜਿਸ ਦਾ ਕਹਿਣਾ ਹੈ ਕਿ ਰਾਜ ਜੁਝਾਰ ਨੇ ਯੋਜਨਾ ਦੇ ਤਹਿਤ ਉਸ ਨਾਲ ਵਿਆਹ ਕਰਵਾ ਕੇ ਕਾਰੋਬਾਰ ਅਤੇ ਜਾਇਦਾਦ ਲਈ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਸਤੀ ਪੀਰਦਾਦ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ ਵਿੱਚ ਰਹਿੰਦੀ ਹੈ। 2006 ਵਿੱਚ, ਉਸਦੀ ਮੁਲਾਕਾਤ ਰਾਜ ਜੁਝਾਰ ਨਾਲ ਹੋਈ।
ABP Sanjha

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਸਤੀ ਪੀਰਦਾਦ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ ਵਿੱਚ ਰਹਿੰਦੀ ਹੈ। 2006 ਵਿੱਚ, ਉਸਦੀ ਮੁਲਾਕਾਤ ਰਾਜ ਜੁਝਾਰ ਨਾਲ ਹੋਈ।

ABP Sanjha

ਜੁਝਾਰ ਨੇ ਫਿਰ ਉਸ ਨੂੰ ਕਿਹਾ ਕਿ ਉਹ ਗਾਇਕ ਹੈ। ਹੌਲੀ-ਹੌਲੀ ਉਸ ਨੇ ਉਸ ਨੂੰ ਆਪਣੇ ਪਿਆਰ ਵਿੱਚ ਫਸਾ ਲਿਆ। ਇਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਿਆ ਜਿਸ ਤੋਂ ਦਸ ਦਿਨਾਂ ਬਾਅਦ ਉਹ ਵੀ ਵਾਪਸ ਆ ਗਈ।

ABP Sanjha

ਜਦੋਂ ਉਸ ਨੇ ਉਸ ਨੂੰ ਵਿਆਹ ਕਰਨ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 2007 ਵਿੱਚ ਰਾਜ ਜੁਝਾਰ ਨੇ ਉਸ ਨੂੰ ਆਪਣੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਵਿਆਹ ਕਰਨ ਲਈ ਕਿਹਾ।

ABP Sanjha

ਉਹ ਕੈਨੇਡਾ ਤੋਂ ਭਾਰਤ ਵਾਪਸ ਆ ਗਈ, ਜਿਸ ਤੋਂ ਬਾਅਦ ਜੁਝਾਰ ਨੇ ਕਿਹਾ ਕਿ ਉਹ ਗਾਇਕ ਹੈ, ਇਸ ਲਈ ਉਹ ਜ਼ਿਆਦਾ ਧੂਮ-ਧਾਮ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਦੋਵਾਂ ਨੇ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ।

ABP Sanjha

ਪੀੜਤਾ ਨੇ ਦੱਸਿਆ ਕਿ ਜਦੋਂ ਉਹ ਸਤੰਬਰ 2024 ਵਿੱਚ ਆਪਣੇ ਪੁੱਤਰ ਦਾ ਹੱਕ ਲੈਣ ਲਈ ਪੰਜਾਬ ਵਾਪਸ ਆਈ ਤਾਂ ਰਾਜ ਜੁਝਾਰ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ABP Sanjha

ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਏ.ਡੀ.ਜੀ.ਪੀ. ਐਨ.ਆਰ.ਆਈ ਵਿੰਗ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਰਾਜ ਜੁਝਾਰ ਖਿਲਾਫ ਮਾਮਲਾ ਦਰਜ ਕਰ ਲਿਆ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ABP Sanjha

ਪੀੜਤਾ ਦਾ ਕਹਿਣਾ ਹੈ ਕਿ ਉਸ ਕੋਲ ਵਿਆਹ ਦੀਆਂ ਕੁਝ ਫੋਟੋਆਂ ਵੀ ਹਨ। ਵਿਆਹ ਤੋਂ ਬਾਅਦ ਦੋਵੇਂ ਕੈਨੇਡਾ ਵਾਪਸ ਆ ਗਏ। ਉਸ ਤੋਂ ਬਾਅਦ ਰਾਜ ਜੁਝਾਰ ਨੇ ਉਸ ਤੋਂ ਕਾਰੋਬਾਰ ਕਰਨ ਲਈ 30 ਲੱਖ ਰੁਪਏ ਅਤੇ ਬਾਅਦ ਵਿਚ ਮਕਾਨ ਬਣਾਉਣ ਲਈ 14 ਲੱਖ ਰੁਪਏ ਹੋਰ ਲਏ।

ABP Sanjha

ਔਰਤ ਦਾ ਕਹਿਣਾ ਹੈ ਕਿ ਉਹ ਦੋਵੇਂ ਕਪੂਰਥਲਾ ਰਹਿਣ ਲੱਗੇ, ਉੱਥੇ ਵੀ ਉਸ ਨੇ ਜਾਇਦਾਦ ਦੇ ਨਾਂ 'ਤੇ ਧੋਖਾ ਕੀਤਾ। ਇਸ ਤੋਂ ਬਾਅਦ ਔਰਤ ਮੁੜ ਕੈਨੇਡਾ ਆ ਗਈ। ਉਦੋਂ ਤੋਂ ਹੀ ਰਾਜ ਜੁਝਾਰ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਹੈ।