Himanshi Khurana Father News: ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪੰਜਾਬੀ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ।



ਦਰਅਸਲ, ਉਨ੍ਹਾਂ ਦੇ ਪਿਤਾ ਕੁਲਦੀਪ ਖੁਰਾਣਾ ਨੂੰ ਅੱਜ ਫਿਲੌਰ ਦੀ ਮਾਨਯੋਗ ਅਦਾਲਤ ਨੇ 14 ਦਿਨਾਂ ਲਈ ਜੇਲ ਭੇਜ ਦਿੱਤਾ ਹੈ। ਆਖਿਰ ਉਨ੍ਹਾਂ ਨੂੰ ਕਿਸ ਲਈ ਅਤੇ ਕਿਸ ਮਾਮਲੇ ਦੇ ਚੱਲਦੇ ਜੇਲ੍ਹ ਭੇਜਿਆ ਗਿਆ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...



ਮਿਲੀ ਜਾਣਕਾਰੀ ਮੁਤਾਬਿਕ ਕੁਲਦੀਪ ਖੁਰਾਣਾ ਦੇ ਉੱਪਰ ਗੁਰਾਇਆਂ ਪੁਲਿਸ ਥਾਣਾ ਵਿੱਚ ਲੱਗੇ ਨਾਇਬ ਤਹਿਸੀਲਦਾਰ ਨਾਲ ਗਾਲੀ ਗਲੋਚ ਕਰਨ ਅਤੇ ਧਮਕੀਆਂ ਦੇਣ ਦਾ ਮੁਕੱਦਮਾ ਦਰਜ਼ ਕੀਤਾ ਗਿਆ ਸੀ।



ਇਸ ਮਾਮਲੇ ਦੇ ਚੱਲਦੇ ਅੱਜ ਪੁਲਿਸ ਨੇ ਕੁਲਦੀਪ ਖੁਰਾਣਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ।



ਜਿਸ ਤੋਂ ਬਾਅਦ ਅਦਾਲਤ ਚੋਂ ਬਾਹਰ ਨਿਕਲੇ ਅਦਾਕਾਰਾ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਦੇ ਉਸਦੀ ਪਤਨੀ ਨਾਲ ਨਜ਼ਾਇਜ਼ ਸਬੰਧ ਹਨ।



ਜਿਸ ਕਾਰਨ ਓਹਨਾ ਨੇ ਜਗਪਾਲ ਸਿੰਘ ਨਾਲ ਗੱਲਬਾਤ ਕਰੀ ਤਾਂ ਉਨ੍ਹਾਂ ਪਹਿਲਾਂ ਝਗੜਾ ਸ਼ੁਰੂ ਕੀਤਾ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਉੱਪਰ ਲੱਗੇ ਸਾਰੇ ਦੋਸ਼ ਝੂਠੇ ਹਨ।



ਹਾਲਾਂਕਿ ਆਪਣੀ ਸਫਾਈ ਦਿੰਦੇ ਹੋਏ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ ਕਿਹਾ ਕਿ ਲੁਧਿਆਣਾ ਵਿੱਚ ਮੇਰੇ ਦਫ਼ਤਰ ਕੋਲ ਇਨ੍ਹਾਂ ਦੀ ਰਹਾਇਸ਼ ਸੀ ਤਾਂ ਇਹ ਮੇਰੇ ਨਾਲ ਮਿਲਣ ਵਰਤਨ ਸ਼ੁਰੂ ਹੋ ਗਿਆ ਤਾਂ ਮੇਰੇ ਦਫ਼ਤਰ ਵਿੱਚ ਆਣ ਕੇ ਮੇਰੇ ਨਾਲ ਗਾਲੀ ਗਲੋਚ ਕੀਤੀ।



ਇਸਦੇ ਨਾਲ ਹੀ ਉਸਨੇ ਧਮਕੀਆਂ ਦਿੱਤੀਆਂ ਅਤੇ ਮੇਰੇ ਤੇ ਨਜ਼ਾਇਜ਼ ਸਬੰਧਾਂ ਦੇ ਝੂਠੇ ਆਰੋਪ ਵੀ ਲਗਾਏ ਜਾ ਰਹੇ ਹਨ।



ਇਸ ਮੌਕੇ ਐਸ.ਪੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਦਾਕਾਰਾ ਦੇ ਪਿਤਾ ਖ਼ਿਲਾਫ਼ ਹੋਈ ਸ਼ਿਕਾਇਤ ਦੇ ਅਧਾਰ ‘ਤੇ ਅੱਜ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਜਾ ਗਿਆ ਹੈ।