Kulhad Pizza Couple: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕਰ ਲਿਆ ਗਿਆ ਸੀ। ਇਸਦੀ ਜਾਣਕਾਰੀ ਹੁਣ ਸਾਹਮਣੇ ਆ ਗਈ ਹੈ। ਦਰਅਸਲ, ਗੁਰਪ੍ਰੀਤ ਵੱਲੋਂ ਆਪਣੇ ਸੋਸ਼ਲ ਅਕਾਊਂਟ ਉੱਪਰ ਵੀਡੀਓ ਸ਼ੇਅਰ ਕਰ ਇਸਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਹਾਲ ਹੀ ਵਿੱਚ ਕੁਝ ਲੋਕਾਂ ਨੂੰ ਪਤਾ ਹੋਏਗਾ ਕਿ ਦੋ ਦਿਨ ਪਹਿਲਾਂ ਮੇਰੀ ਇੰਸਟਾਗ੍ਰਾਮ ਆਈਡੀ ਹੈਕ ਕਰ ਲਈ ਗਈ ਸੀ, ਜੋ ਕਿ ਤੁਰਕੀ ਵਿੱਚ ਕੀਤੀ ਗਈ ਸੀ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਆਈਡੀ ਨੂੰ ਰਿਕਵਰ ਕਰਵਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕਿਸੇ ਅਣਜਾਣ ਸ਼ਖਸ਼ ਨੇ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਤਸਵੀਰਾਂ ਪੋਸਟ ਕੀਤੀਆਂ ਗਈਆਂ। ਜੋ ਕਿ ਤੁਰਕੀ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਸੀ। ਜਦੋਂ ਹੀ ਇਨ੍ਹਾਂ ਤਸਵੀਰਾਂ ਨੂੰ ਯੂਜ਼ਰਸ ਨੇ ਦੇਖਿਆ ਤਾਂ ਜੋੜੇ ਦਾ ਅਕਾਊਂਟ ਹੈਕ ਹੋਣ ਦੀ ਚਰਚਾ ਹਰ ਪਾਸੇ ਹੋਣ ਲੱਗੀ। ਹਾਲਾਂਕਿ ਕੁਝ ਹੀ ਮਿੰਟਾਂ ਵਿੱਚ ਫਿਰ ਇਨ੍ਹਾਂ ਨੂੰ ਡਿਲੀਟ ਕਰ ਦਿੱਤਾ ਗਿਆ। ਦੱਸ ਦੇਈਏ ਕਿ ਹਾਲ ਹੀ ਵਿੱਚ ਜਲੰਧਰ ਦੇ ਕੁੱਲ੍ਹੜ ਪੀਜ਼ਾ ਕਪਲ ਨੂੰ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਦੀ ਸੁਰੱਖਿਆ ਵਿੱਚ 2 ਤੈਨਾਤ ਰਹਿਣਗੇ। ਇੱਕ ਪੀਸੀਆਰ ਦੀ ਗੱਡੀ ਵੀ ਉਹਨਾਂ ਦੇ ਘਰ ਅਤੇ ਰੈਸਟੋਰੈਂਟ ਦੀ ਰਖਵਾਲੀ ਕਰੇਗੀ ਅਤੇ ਪੁਲਿਸ ਦੀ ਨਜ਼ਰ ਇਨ੍ਹਾਂ ਤੇ ਬਣੀ ਰਹੇਗੀ।