Khan Saab Father Death: ਪੰਜਾਬੀ ਸੰਗੀਤ ਜਗਤ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਕਲਾਕਾਰਾਂ ਵਿਚਾਲੇ ਸੋਗ ਦਾ ਮਾਹੌਲ ਹੈ।

Published by: ABP Sanjha

ਦੱਸ ਦੇਈਏ ਕਿ ਬੀਤੇ ਦਿਨੀਂ ਮਸ਼ਹੂਰ ਗਾਇਕ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ (70) ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ, ਖਾਨ ਸਾਬ੍ਹ ਦੇ ਪਿਤਾ ਫਗਵਾੜਾ ਵਿੱਚ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ,

Published by: ABP Sanjha

ਜਿੱਥੇ ਉਨ੍ਹਾਂ ਨੂੰ ਸਾਇਲੈਂਟ ਹਾਰਟ ਅਟੈਕ ਆਇਆ ਅਤੇ ਉਨ੍ਹਾਂ ਦੀ ਉੱਥੇ ਹੀ ਜਾਨ ਨਿਕਲ ਗਈ। ਇਸ ਤੋਂ ਬਾਅਦ ਖਾਨ ਸਾਬ੍ਹ ਦੇ ਪਿਤਾ ਦਾ ਪਾਰਥਿਵ ਸਰੀਰ ਉਹਨਾਂ ਦੇ ਪਿੰਡ ਭੰਡਾਲ ਦੋਨਾ ਲੈ ਜਾਇਆ ਗਿਆ, ਜਿੱਥੇ ਅੱਜ ਦੁਪਹਿਰ 12 ਵਜੇ ਨਮਾਜ-ਏ-ਜਨਾਜ਼ਾ ਅਦਾ ਕੀਤਾ ਜਾਵੇਗਾ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ 25 ਸਤੰਬਰ ਨੂੰ ਦੇਹਾਂਤ ਹੋਇਆ ਸੀ। ਉਨ੍ਹਾਂ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

Published by: ABP Sanjha

ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਡਾਕਟਰਾਂ ਦੀ ਦੇਖ-ਰੇਖ ਹੇਠ ਸਨ। ਇਸ ਦੇ ਬਾਵਜੂਦ, ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

Published by: ABP Sanjha

ਗਾਇਕ ਖਾਨ ਸਾਬ੍ਹ ਨੂੰ ਹੋਏ ਇਸ ਘਾਟੇ ਉੱਪਰ ਪੰਜਾਬੀ ਕਲਾਕਾਰਾਂ ਵੱਲੋਂ ਸੋਗ ਜਤਾਇਆ ਜਾ ਰਿਹਾ ਹੈ। ਉਨ੍ਹਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟਾਂ ਸ਼ੇਅਰ ਕੀਤੀਆਂ ਹਨ। ਗਾਇਕ ਜ਼ੈਜੀ ਬੀ ਨੇ ਲਿਖਿਆ, ਆ ਖਬਰ ਸੁਣ ਕੇ ਬਹੁਤ ਦਿਲ ਦੁਖਿਆ,

Published by: ABP Sanjha

ਹਾਲੇ ਥੋੜ੍ਹਾ ਚਿਰ ਪਹਿਲਾਂ ਖਾਨ ਸਾਬ੍ਹ ਦੀ ਮਾਂ ਉਹਨੂੰ ਛੱਡ ਕੇ ਚੱਲ ਗਈ ਤੇ ਹੁਣ ਬਾਪੂ ਵੀ, ਮੈਂ ਤੇਰਾ ਦਰਦ ਸਮਝ ਸਕਦਾ ਛੋਟੇ ਵੀਰ ਮੈਂ ਵੀ ਕਈ ਸਾਲ ਪਹਿਲਾਂ ਆਪਣੇ ਮਾਂ ਅਤੇ ਪਿਤਾ ਨੂੰ ਗੁਆ ਦਿੱਤਾ ਸੀ।

Published by: ABP Sanjha

ਮੈਨੂੰ ਪਤਾ ਤੂੰ ਆਪਣੇ ਮਾਤਾ-ਪਿਤਾ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਉਨ੍ਹਾਂ ਦੀ ਖੁਸ਼ੀ ਵਿੱਚ ਹੀ ਤੇਰੀ ਖੁਸ਼ੀ ਸੀ। ਵਾਹਿਗੁਰੂ ਜੀ ਅੱਗੇ ਅਰਦਾਸ ਹੈ, ਤੈਨੂੰ ਮਾਲਕ ਸਟ੍ਰੋਗ ਬਣਾਏ ਇਹ ਭਾਣਾ ਮੰਨਣ ਲਈ ...

Published by: ABP Sanjha

ਗਾਇਕ ਹਰਫ ਚੀਮਾ ਨੇ ਪੋਸਟ ਸ਼ੇਅਰ ਕਰ ਲਿਖਿਆ, ਬਾਪ ਸਿਰਾਂ ਦਾ ਤਾਜ ਮੁਹੰਮਦ ਮਾਵਾਂ ਠੰਡੀਆਂ ਛਾਵਾਂ। ਅਜੇ ਕੱਲ ਦੀ ਗੱਲ ਆ @realkhansaab ਨਾਲ ਗੱਲ ਹੋ ਰਹੀ ਸੀ।

Published by: ABP Sanjha

ਬਾਈ ਕਹਿੰਦਾ ਹੁਣ ਬਾਪੂ ਦੀ ਸੇਵਾ ਕਰਨੀ ਆ ਮਾਂ ਤਾਂ ਚਲੀ ਗਈ । ਅੱਜ ਆਹ ਖਬਰ ਮਿਲਗੀ । ਰੱਬ ਹੀ ਵੈਰੀ ਬਣਿਆ ਪਿਆ ਕੀ ਕਰੀਏ ਬਾਈ 🙏🏻🙏🏻...

Published by: ABP Sanjha