Rajvir Jawanda Dies: ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ (35) ਸਾਲ ਦੀ ਘੱਟ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ (8 ਅਕਤੂਬਰ) ਸਵੇਰੇ 10:55 ਵਜੇ ਆਖਰੀ ਸਾਹ ਲਿਆ।

Published by: ABP Sanjha

ਉਹ 11 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ 'ਤੇ ਸਨ। ਫੋਰਟਿਸ ਹਸਪਤਾਲ ਨੇ ਦੁਪਹਿਰ 12:30 ਵਜੇ ਦੇ ਕਰੀਬ ਉਨ੍ਹਾਂ ਦੀ ਮੌਤ ਦਾ ਰਸਮੀ ਨੋਟਿਸ ਜਾਰੀ ਕੀਤਾ।

Published by: ABP Sanjha

ਹਸਪਤਾਲ ਨੇ ਦੱਸਿਆ ਕਿ ਜਦੋਂ ਜਵੰਦਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ ਨੂੰ ਗੰਭੀਰ ਨੁਕਸਾਨ ਹੋਇਆ ਸੀ। ਉਨ੍ਹਾਂ ਦੀ ਮੌਤ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਹੋਈ।

Published by: ABP Sanjha

ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਨੇ ਦੱਸਿਆ ਕਿ ਜਵੰਦਾ ਦੀ ਦੇਹ ਨੂੰ ਜਲਦੀ ਹੀ ਲੁਧਿਆਣਾ ਦੇ ਜਗਰਾਉਂ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਲਿਜਾਇਆ ਜਾਵੇਗਾ।

Published by: ABP Sanjha

ਉਨ੍ਹਾਂ ਦਾ ਅੰਤਿਮ ਸੰਸਕਾਰ ਉੱਥੇ ਹੀ ਕੱਲ੍ਹ ਸਵੇਰੇ 11 ਵਜੇ ਕੀਤਾ ਜਾਵੇਗਾ।

Published by: ABP Sanjha

ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਮੋਹਾਲੀ ਪੁਲਿਸ ਨੇ ਹਸਪਤਾਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ। ਪ੍ਰਸ਼ੰਸਕਾਂ ਦੀ ਭੀੜ ਵੀ ਉੱਥੇ ਇਕੱਠੀ ਹੋ ਰਹੀ ਹੈ।

Published by: ABP Sanjha

ਪੰਜਾਬੀ ਗਾਇਕ ਦੀ ਮੌਤ ਉੱਪਰ ਫਿਲਮੀ ਹਸਤੀਆਂ ਦੇ ਨਾਲ-ਨਾਲ ਸਿਆਸੀ ਹਸਤੀਆਂ ਵੱਲੋਂ ਵੀ ਦੁੱਖ ਜਤਾਇਆ ਗਿਆ ਹੈ। ਗਾਇਕ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਇਸ ਉੱਪਰ ਪ੍ਰਸ਼ੰਸਕ ਯਕੀਨ ਨਹੀਂ ਕਰ ਸਕੇ।

Published by: ABP Sanjha

ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਇਹ ਵੱਡਾ ਝਟਕਾ ਹੈ। ਪੰਜਾਬੀ ਸੰਗੀਤ ਜਗਤ ਨੇ ਇੱਕ ਬਹੁਤ ਹੀ ਅਣਮੁੱਲੇ ਕਲਾਕਾਰ ਨੂੰ ਹਮੇਸ਼ਾ-ਹਮੇਸ਼ਾ ਲਈ ਗੁਆ ਦਿੱਤਾ। ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

Published by: ABP Sanjha