Asim Riaz With Mystery Girl: 'ਬਿੱਗ ਬੌਸ 13' ਫੇਮ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਹਨ।



ਦੱਸ ਦੇਈਏ ਕਿ ਪਿਛਲੇ ਸਾਲ ਦੋਵਾਂ ਨੇ ਆਪਣੇ ਬ੍ਰੇਕਅੱਪ ਦਾ ਐਲਾਨ ਕਰ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਆਪਣੇ ਬ੍ਰੇਕਅੱਪ ਦੀ ਵਜ੍ਹਾ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋਣ ਨੂੰ ਦੱਸਿਆ।



ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਨੂੰ 5 ਮਹੀਨੇ ਹੀ ਹੋਏ ਸਨ ਕਿ ਹੁਣ ਆਸਿਮ ਰਿਆਜ਼ ਨੂੰ ਫਿਰ ਤੋਂ ਪਿਆਰ ਹੋ ਗਿਆ ਹੈ।



ਦਰਅਸਲ, ਆਸਿਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਮਿਸਟਰੀਗਰਲ ਨਾਲ ਤਸਵੀਰ ਸ਼ੇਅਰ ਕੀਤੀ ਹੈ।



ਆਸਿਮ ਰਿਆਜ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਮਿਸਟਰੀ ਗਰਲ ਨਾਲ ਇਕ ਫੋਟੋ ਸ਼ੇਅਰ ਕਰ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।



ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, 'ਜ਼ਿੰਦਗੀ ਚੱਲਦੀ ਰਹਿੰਦੀ ਹੈ'। ਉਨ੍ਹਾਂ ਕੈਪਸ਼ਨ ਦੇ ਨਾਲ ਇੱਕ ਬਲੈਕ ਹਾਰਟ ਵੀ ਸ਼ੇਅਰ ਕੀਤਾ ਹੈ।



ਆਸਿਮ ਦੀ ਇਸ ਫੋਟੋ 'ਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਟਿੱਪਣੀ ਕੀਤੀ ਜਾ ਰਹੀ ਹੈ, ਇਕ ਪ੍ਰਸ਼ੰਸਕ ਨੇ ਲਿਖਿਆ, 'ਜੋ ਵੀ ਹੋਵੇ, ਦੋਵਾਂ ਨੂੰ ਇਕ ਦੂਜੇ ਲਈ ਸਭ ਤੋਂ ਵਧੀਆ ਹੋਣਾ ਚਾਹੀਦਾ ਹੈ ਅਤੇ



ਇਸ ਵਾਰ ਸਿਰਫ ਉਨ੍ਹਾਂ ਦੇ ਵਿਆਹ ਦੀ ਖਬਰ ਆਉਣੀ ਚਾਹੀਦੀ ਹੈ।' ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਬਹੁਤ ਸਾਰੀਆਂ ਵਧਾਈਆਂ ਆਸਿਮ... ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ'।



ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਮੁਲਾਕਾਤ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਸੈੱਟ 'ਤੇ ਹੋਈ ਸੀ।



ਇਸ ਸ਼ੋਅ 'ਤੇ ਮੁਲਾਕਾਤ ਹੌਲੀ-ਹੌਲੀ ਦੋਸਤੀ ਤੋਂ ਪਿਆਰ ਤੱਕ ਵਧੀ ਅਤੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਖਰਕਾਰ ਪਿਛਲੇ ਸਾਲ ਇਹ ਜੋੜਾ ਵੱਖ ਹੋ ਗਿਆ।