Shehnaaz Gill Video: ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੀ ਨਵੀਂ ਫਿਲਮ ਇੱਕ ਕੁੜੀ ਲਈ ਚਰਚਾ ਵਿੱਚ ਹੈ।

Published by: ABP Sanjha

ਫਿਲਮ ਦੇ ਪ੍ਰਚਾਰ ਲਈ ਕੈਨੇਡਾ ਦੇ ਵੈਨਕੂਵਰ ਗਈ ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਆਪਣਾ ਤਜਰਬਾ ਸਾਂਝਾ ਕੀਤਾ ਗਿਆ ਹੈ।

Published by: ABP Sanjha

ਇਸ ਵਿੱਚ, ਉਹ ਕਹਿੰਦੀ ਹੈ ਕਿ ਫਿਲਮ ਲਈ ਮੈਨੂੰ ਲੋਕਾਂ ਦੇ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਕਿਹਾ ਲੋਕਾਂ ਨੇ ਮੈਨੂੰ ਚੁੰਡੀਆਂ ਵੱਡੀਆਂ ਅਤੇ ਧੱਕਾ ਦਿੱਤਾ, ਜਿਸ ਨਾਲ ਮੈਨੂੰ ਭੱਜ ਕੇ ਕਿਸੇ ਹੋਰ ਥੀਏਟਰ ਵਿੱਚ ਲੁਕਣਾ ਪਿਆ।

Published by: ABP Sanjha

ਵੀਡੀਓ ਵਿੱਚ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਵੀ ਸ਼ਹਿਨਾਜ਼ ਗਿੱਲ ਦੇ ਨਾਲ ਦਿਖਾਈ ਦੇ ਰਹੇ ਹਨ। ਗਿੱਪੀ ਕਹਿੰਦੇ ਹਨ, ਸ਼ਹਿਨਾਜ਼, ਮੈਂ ਸੁਣਿਆ ਹੈ ਕਿ ਫਿਲਮ ਦੀ ਸ਼ੁਰੂਆਤ ਦੇ ਪਹਿਲੇ ਦਿਨ, ਬਹੁਤ ਘੱਟ ਲੋਕ ਆਏ ਸਨ।

Published by: ABP Sanjha

ਤੁਸੀਂ ਬਹੁਤ ਘਬਰਾਏ ਹੋਏ ਸੀ। ਹੁਣ, ਤਾਂ ਲੋਕ ਆ ਰਹੇ ਹਨ, ਹੈ ਨਾ? ਇਸ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਕਹਿੰਦੀ ਹੈ, ਹੁਣ ਤਾਂ ਰਿਵਿਊ ਠੀਕ ਮਿਲ ਰਿਹਾ ਹੈ। ਤੁਹਾਡੇ ਵੱਲ ਪਾਰਟੀ ਬਣਦੀ ਹੈ। ਗਿੱਪੀ ਕਹਿੰਦੇ ਹਨ- ਠੀਕ ਹੈ ਮੈਂ ਤੁਹਾਨੂੰ ਪਾਰਟੀ ਦੇ ਦਿਆਂਗਾ।

Published by: ABP Sanjha

ਗਿੱਪੀ ਗਰੇਵਾਲ ਵੀਡੀਓ ਦੀ ਸ਼ੁਰੂਆਤ ਵਿੱਚ ਪੁੱਛਦੇ ਹਨ, ਤੁਸੀਂ ਕਿਵੇਂ ਹੋ, ਸ਼ਹਿਨਾਜ਼? ਮੈਂ ਸੁਣਿਆ ਹੈ ਕਿ ਤੁਸੀਂ ਫਿਲਮ ਦੇ ਪਹਿਲੇ ਦਿਨ ਸਿਨੇਮਾਘਰਾਂ ਵਿੱਚ ਇੰਨੇ ਘੱਟ ਲੋਕਾਂ ਨੂੰ ਦੇਖ ਕੇ ਘਬਰਾ ਗਏ ਸੀ।

Published by: ABP Sanjha

ਸ਼ਹਿਨਾਜ਼ ਜਵਾਬ ਦਿੰਦੀ ਹੈ, ਹਾਂ, ਸੱਚਮੁੱਚ ਇਸ ਤਰ੍ਹਾਂ ਸੀ। ਫਿਲਮ ਦੀ ਸ਼ੁਰੂਆਤ ਬਹੁਤ ਵਧੀਆ ਨਹੀਂ ਸੀ, ਅਤੇ ਇਸਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਸ਼ੁਰੂਆਤ ਵਿੱਚ ਲੋਕਾਂ ਦਾ ਹੁੰਗਾਰਾ ਠੰਡਾ ਸੀ।

Published by: ABP Sanjha

ਫਿਲਮ ਦੀ ਮੁੱਖ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਖੁਲਾਸਾ ਕੀਤਾ ਕਿ ਉਹ ਫਿਲਮ ਦੇ ਪਹਿਲੇ ਦਿਨ ਨੂੰ ਲੈ ਕੇ ਥੋੜ੍ਹੀ ਚਿੰਤਤ ਸੀ।

Published by: ABP Sanjha

ਉਨ੍ਹਾਂ ਨੇ ਕਿਹਾ ਕਿ ਉਸਨੂੰ ਮਹਿਸੂਸ ਹੋਇਆ ਕਿ ਸ਼ੁਰੂਆਤੀ ਸਕ੍ਰੀਨਿੰਗ ਓਨੀ ਉਤਸ਼ਾਹੀ ਨਹੀਂ ਸੀ ਜਿੰਨੀ ਹੋਣੀ ਚਾਹੀਦੀ ਸੀ। ਹਾਲਾਂਕਿ, ਦਰਸ਼ਕਾਂ ਦੇ ਹੁੰਗਾਰੇ ਨੇ ਬਾਅਦ ਵਿੱਚ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ।

Published by: ABP Sanjha