ਪ੍ਰਿਯੰਕਾ ਚੋਪੜਾ ਦੀ ਹਰ ਛੋਟੀ ਤੋਂ ਛੋਟੀ ਗੱਲ ਜਾਣਨ ਲਈ ਫ਼ੈਨਜ ਬੇਤਾਬ ਰਹਿੰਦੇ ਹਨ। ਫਿਰ ਭਾਵੇਂ ਇਹ ਉਸ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਹੋਵੇ ਜਾਂ ਸਿੱਖਿਆ ਨਾਲ

ਪ੍ਰਿਅੰਕਾ ਨੂੰ ਆਪਣੇ ਸਕੂਲ ਦੇ ਦਿਨਾਂ 'ਚ ਕਾਫੀ ਸੰਘਰਸ਼ ਕਰਨਾ ਪਿਆ ਸੀ।

ਦਰਅਸਲ, ਪ੍ਰਿਅੰਕਾ ਚੋਪੜਾ ਦੇ ਮਾਤਾ-ਪਿਤਾ ਫੌਜ ਵਿੱਚ ਡਾਕਟਰ ਸਨ।

ਅਜਿਹੇ 'ਚ ਵੱਖ-ਵੱਖ ਸ਼ਹਿਰਾਂ 'ਚ ਉਨ੍ਹਾਂ ਦੀ ਪੋਸਟਿੰਗ ਹੋਇਆ ਕਰਦੀ ਸੀ।

ਪ੍ਰਿਅੰਕਾ ਨੂੰ ਨਵੇਂ ਸ਼ਹਿਰ ਵਿੱਚ ਨਵੇਂ ਸਕੂਲ ਵਿੱਚ ਦਾਖਲਾ ਲੈਣਾ ਹੁੰਦਾ ਸੀ।

ਲਖਨਊ ਦੇ 'ਲਾ ਮਾਰਟੀਨੀਅਰ ਗਰਲਜ਼ ਕਾਲਜ' ਪੜ੍ਹਾਈ ਕੀਤੀ ਹੈ।

ਪ੍ਰਿਅੰਕਾ ਨੇ ਬਰੇਲੀ ਦੇ 'ਸੇਂਟ ਮਾਰੀਆ ਗੋਰੇਟੀ ਕਾਲਜ' ਅਤੇ ਆਰਮੀ ਸਕੂਲ 'ਚ ਵੀ ਪੜ੍ਹਾਈ ਕੀਤੀ ਹੈ।

ਅਮਰੀਕਾ 'ਚ ਪ੍ਰਿਅੰਕਾ ਨੇ 'ਮੈਸਾਚੁਸੇਟਸ ਜੌਨ ਐੱਫ. ਕੈਨੇਡੀ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਹੈ।

ਪ੍ਰਿਅੰਕਾ ਸਿਰਫ 12ਵੀਂ ਪਾਸ ਹੈ ਅਤੇ ਉਸ ਨੇ ਮੁੰਬਈ ਦੇ 'ਜੈ ਹਿੰਦ ਕਾਲਜ' 'ਚ ਦਾਖਲਾ ਵੀ ਲਿਆ ਸੀ।

ਉਸ ਨੇ 'ਮਿਸ ਵਰਲਡ' ਮੁਕਾਬਲਾ ਜਿੱਤਣ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ।