ਅਦਰਕ ਮਹਿਜ਼ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦਾ ਸਗੋਂ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਇਸ 'ਚ ਔਸ਼ਧੀ ਗੁਣ ਹੁੰਦੇ ਹਨ ਇਸ ਲਈ ਇਸ ਨੂੰ ਦਵਾਈ ਵਜੋਂ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਅਦਰਕ ਦੇ ਵਿੱਚ ਕਈ ਵਿਟਾਮਿਨਸ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਕਾਪਰ, ਜ਼ਿੰਕ, ਆਈਰਨ ਆਦਿ ਦੀ ਭਰਪੂਰ ਮਾਤਰਾ ਹੁੰਦੀ ਹੈ। ਅਦਰਕ ਦੇ ਸੇਵਨ ਨਾਲ ਸਰੀਰ ਵਿੱਚ ਇਮਊਨਿਟੀ ਵਧਾਉਣ ਵਿੱਚ ਮਦਦ ਮਿਲਦੀ ਹੈ। ਮੂੰਹ ਦੀ ਬਦਬੂ ਕਰੋ ਦੂਰ ਇਸ ਲਈ 1 ਚਮਚ ਅਦਰਕ ਦਾ ਰਸ, 1 ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰੋ ਤੇ ਇਸ ਨਾਲ ਕੁਰਲੀ ਕਰ ਲਵੋ। ਅਦਰਕ ਵਾਲੀ ਚਾਹ ਦਾ ਸੇਵਨ ਕਰਨ ਨਾਲ ਵੀ ਜ਼ੁਕਾਮ ‘ਚ ਰਾਹਤ ਮਿਲਦੀ ਹੈ। ਅਦਰਕ ਨੂੰ ਅਜਵਾਈਨ, ਕਾਲੇ ਨਮਕ ਅਤੇ ਨੀਂਬੂ ਦਾ ਰਸ ਮਿਲੇ ਕੇ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਅਦਰਕ ਖਾਣ ਨਾਲ ਸਕਿਨ ਆਕਰਸ਼ਿਤ ਅਤੇ ਚਮਕਦਾਰ ਬਣਦੀ ਹੈ।