Punjab News: ਪੰਜਾਬ ਦੇ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ।



ਦੱਸ ਦੇਈਏ ਕਿ ਇਸ ਮਹੀਨੇ 2 ਹੋਰ ਸਰਕਾਰੀ ਛੁੱਟੀਆਂ ਆ ਰਹੀਆਂ ਹਨ।



ਦਰਅਸਲ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਕਾਰਨ, 23 ਮਾਰਚ ਨੂੰ ਸੂਬੇ ਵਿੱਚ ਛੁੱਟੀ ਘੋਸ਼ਿਤ ਕੀਤੀ ਗਈ ਹੈ।



ਪਰ ਕਿਉਂਕਿ ਇਹ ਦਿਨ ਐਤਵਾਰ ਹੈ। ਇਸ ਲਈ ਇਹ ਪਹਿਲਾਂ ਹੀ ਸਰਕਾਰੀ ਛੁੱਟੀ ਹੈ।



ਇਸ ਦੇ ਨਾਲ ਹੀ ਈਦ-ਉਲ-ਫਿਤਰ ਦੇ ਤਿਉਹਾਰ ਕਾਰਨ 31 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।



ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ।



ਈਦ-ਉਲ-ਫਿਤਰ ਸੋਮਵਾਰ ਨੂੰ ਹੈ ਅਤੇ 30 ਮਾਰਚ ਨੂੰ ਐਤਵਾਰ ਦੀ ਛੁੱਟੀ ਹੈ। ਇਸ ਕਾਰਨ ਸੂਬੇ ਵਿੱਚ ਲਗਾਤਾਰ 2 ਦਿਨ ਸਰਕਾਰੀ ਛੁੱਟੀ ਰਹੇਗੀ।