Punjab News: ਪੰਜਾਬ ਵਿੱਚ ਸਿਆਸੀ ਹਲਚਲ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿਚਾਲੇ ਜ਼ੋਰਾਂ 'ਤੇ ਤਿਆਰੀਆਂ ਚੱਲ ਰਹੀਆਂ ਹਨ।

Published by: ABP Sanjha

ਇਸ ਵਿਚਾਲੇ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ।

Published by: ABP Sanjha

ਦਰਅਸਲ, ਕੋਟ ਈਸੇ ਖਾਂ ਤੋਂ ਸੀਨੀਅਰ ਆਗੂ ਸ਼੍ਰੀ ਰਾਕੇਸ਼ ਕੁਮਾਰ ਮਲਹੋਤਰਾ ਜੀ ਸਾਬਕਾ ਐਮ.ਸੀ(ਮੈਂਬਰ) ਅਤੇ ਪਵਨ ਕੁਮਾਰ ਮਲਹੋਤਰਾ ਜੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।

Published by: ABP Sanjha

ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਹੈ। ਇਸਦੀ ਜਾਣਕਾਰੀ ਬਰਜਿੰਦਰ ਸਿੰਘ ਬਰਾੜ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ਆਪ ਨੂੰ ਵੱਡਾ ਝਟਕਾ...

Published by: ABP Sanjha

ਕੋਟ ਈਸੇ ਖਾਂ ਤੋਂ ਸੀਨੀਅਰ ਆਗੂ ਸ਼੍ਰੀ ਰਾਕੇਸ਼ ਕੁਮਾਰ ਮਲਹੋਤਰਾ ਜੀ ਸਾਬਕਾ ਐਮ.ਸੀ(ਮੈਂਬਰ) ਅਤੇ ਪਵਨ ਕੁਮਾਰ ਮਲਹੋਤਰਾ ਜੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।

Published by: ABP Sanjha

ਇਸ ਮੌਕੇ ਸ.ਨਿਹਾਲ ਸਿੰਘ ਭੁੱਲਰ ਜਿਲ੍ਹਾ ਪ੍ਰਧਾਨ ਨੇ ਦੋਹਾਂ ਆਗੂ ਸਾਹਿਬਾਨ ਨੂੰ ਸ਼ਾਮਲ ਕਰਵਾਇਆ। ਇਸ ਦੌਰਾਨ ਸ.ਹਰਮੇਲ ਸਿੰਘ ਸ਼ਹਿਰੀ ਸਰਕਲ ਪ੍ਰਧਾਨ,ਗੁਰਪ੍ਰੀਤ ਸਿੰਘ ਭੁੱਲਰ...

Published by: ABP Sanjha

ਜਰਨੈਲ ਸਿੰਘ ਧਾਲੀਵਾਲ, ਮਹਿੰਦਰ ਸਿੰਘ ਰਾਜਪੂਤ,ਅਮਨ ਗਾਬਾ,ਕੁਲਵਿੰਦਰ ਸਿੰਘ ਮਾਨ,ਤੇਜਿੰਦਰ ਸਿੰਘ ਕਾਲਾ ਚੌਹਾਨ,ਅਮਨਿੰਦਰ ਸਿੰਘ ਭੁੱਲਰ ਹਾਜ਼ਰ ਸਨ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਪਰਿਵਾਰ ਅਤੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹਿਆ ਗਿਆ ਹੈ।

Published by: ABP Sanjha