ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਹੁਣ ਬਦਲ ਗਿਆ ਹੈ। ਤਾਪਮਾਨ ਵਿੱਚ ਵਾਧਾ ਸ਼ੁਰੂ ਹੋ ਗਿਆ ਹੈ।

ਅੱਜ ਸ਼ਨੀਵਾਰ ਤੋਂ 12 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਮੌਸਮ ਪੂਰੀ ਤਰ੍ਹਾਂ ਸੁੱਕਾ (ਡ੍ਰਾਈ) ਰਹੇਗਾ।

ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਦਿਨ ਵਿੱਚ ਧੁੱਪ ਨਿਕਲੇਗੀ, ਹਾਲਾਂਕਿ ਠੰਡੀ ਹਵਾਵਾਂ ਚਲਦੀਆਂ ਰਹਿਣਗੀਆਂ।

ਕੁਝ ਥਾਵਾਂ ‘ਤੇ ਕੋਹਰਾ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ 8 ਫਰਵਰੀ ਦੀ ਰਾਤ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ।

ਫਿਲਹਾਲ ਸੂਬੇ ਦਾ ਜ਼ਿਲ੍ਹਾ ਅੰਮ੍ਰਿਤਸਰ 'ਚ 6.3 ਡਿਗਰੀ, ਲੁਧਿਆਣਾ 'ਚ 8.4 ਡਿਗਰੀ, ਅਤੇ ਪਟਿਆਲਾ 'ਚ 9.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਪਿਛਲੇ ਕੁਝ ਸਾਲਾਂ ਵਾਂਗ ਇਸ ਸਾਲ ਵੀ ਬਾਰਿਸ਼ 'ਚ ਕਮੀ ਦੇਖੀ ਜਾ ਰਹੀ ਹੈ।

ਇਸ ਸਾਲ ਹੁਣ ਤੱਕ ਬਾਰਿਸ਼ ਵਿੱਚ 34 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

ਫਿਲਹਾਲ ਸੂਬੇ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।