Punjab News: ਪੰਜਾਬ ਵਾਸੀਆਂ ਲਈ ਅਹਿਮ ਖਬਰ ਆਈ ਹੈ। ਜੇਕਰ ਤੁਸੀ ਵੀ ਬੱਸਾਂ ਰਾਹੀਂ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।



ਦਰਅਸਲ, ਪੰਜਾਬ ਰੋਡਵੇਜ਼/ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ 24 ਅਪ੍ਰੈਲ ਨੂੰ ਪੀ.ਆਰ.ਟੀ.ਸੀ. ਬੱਸ ਅੱਡੇ ਬੰਦ ਰਹਿਣਗੇ।



ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼/ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ...



ਸਰਕਾਰ ਤੋਂ 600 ਕਰੋੜ ਰੁਪਏ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੁਲਾਜ਼ਮਾਂ ਦੀ ਅੱਧੀ ਤਨਖਾਹ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਈ ਹੈ



...ਅਤੇ ਮੁਲਾਜ਼ਮ ਵਾਰ-ਵਾਰ ਮੰਗ ਕਰ ਰਹੇ ਹਨ ਕਿ ਇਸ ਸਮੇਂ ਮੁਲਾਜ਼ਮਾਂ ਨੂੰ ਆਪਣੇ ਬੱਚਿਆਂ ਦੀਆਂ ਫੀਸਾਂ ਦੇਣੀਆਂ ਹਨ, ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ ਹੈ ਅਤੇ ਪੂਰੇ ਸਾਲ ਲਈ ਕਣਕ ਵੀ ਖਰੀਦਣੀ ਹੈ,



ਪਰ ਸਰਕਾਰ ਤੋਂ ਪੈਸੇ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਉਨ੍ਹਾਂ ਕਿਹਾ ਕਿ 'ਨੋ ਪੇ ਨੋ ਵਰਕ' ਦੇ ਸਿਧਾਂਤ ਦੀ ਪਾਲਣਾ ਕਰਦੇ ਹੋਏ, ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਬਕਾਇਆ ਤਨਖਾਹ ਸਮੇਂ ਸਿਰ ਕਰਮਚਾਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਨਹੀਂ ਕਰਵਾਈ ਤਾਂ



...24 ਅਪ੍ਰੈਲ ਨੂੰ ਪੀ.ਆਰ.ਟੀ.ਸੀ. ਹੜਤਾਲ 'ਤੇ ਜਾਵੇਗਾ। ਸਾਰੇ ਬੱਸ ਅੱਡੇ ਬੰਦ ਰਹਿਣਗੇ, ਜਿਸਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਬੰਧਨ ਦੀ ਹੋਵੇਗੀ।