Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਹੀ ਵਿੱਚ ਇੱਕ ਫਰਜ਼ੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਨੂੰ ਲੈ ਸਿਆਸੀ ਜਗਤ ਵਿੱਚ ਹਲਚਲ ਮੱਚ ਗਈ ਹੈ।

Published by: ABP Sanjha

ਦੱਸ ਦੇਈਏ ਕਿ ਇਸਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਇਸ ਮਾਮਲੇ 'ਤੇ ਆਪਣਾ ਪਹਿਲਾ ਬਿਆਨ ਦਿੱਤਾ ਹੈ।

Published by: ABP Sanjha

ਇਨ੍ਹਾਂ ਫਰਜ਼ੀ ਵੀਡੀਓਜ਼ ਬਾਰੇ ਪੁੱਛੇ ਜਾਣ 'ਤੇ ਸੀਐਮ ਮਾਨ ਨੇ ਕਿਹਾ, ਭਾਜਪਾ ਕੋਲ ਨਕਲੀ ਤੋਂ ਇਲਾਵਾ ਹੋਰ ਹੈ ਵੀ ਕੀ ?

Published by: ABP Sanjha

ਉਨ੍ਹਾਂ ਦੀ ਪਾਰਟੀ, ਆਮ ਆਦਮੀ ਪਾਰਟੀ (AAP) ਦਾ ਕਹਿਣਾ ਹੈ ਕਿ ਭਾਜਪਾ ਆਗੂ ਜਾਣਬੁੱਝ ਕੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਫਰਜ਼ੀ ਵੀਡੀਓਜ਼ ਨੂੰ ਫੈਲਾ ਰਹੇ ਹਨ।

Published by: ABP Sanjha

ਪਾਰਟੀ ਨੇ ਟਵਿੱਟਰ 'ਤੇ ਇਹ ਵੀ ਲਿਖਿਆ ਕਿ ਇਹ ਡੀਪ ਫੇਕ ਵੀਡੀਓ ਕੁਝ ਸੱਜੇ-ਪੱਖੀ ਟ੍ਰੋਲਾਂ ਦੁਆਰਾ ਫੈਲਾਇਆ ਜਾ ਰਿਹਾ ਹੈ।

Published by: ABP Sanjha

ਸੀਨੀਅਰ ਨੇਤਾ ਬਲਤੇਜ ਪੰਨੂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਵੀਡੀਓ ਵਿਰੋਧੀ ਧਿਰ ਦੁਆਰਾ ਫੈਲਾਇਆ ਗਿਆ ਝੂਠਾ ਪ੍ਰਚਾਰ ਹੈ।

Published by: ABP Sanjha

ਉਨ੍ਹਾਂ ਕਿਹਾ ਕਿ ਵੀਡੀਓ ਅਪਲੋਡ ਕਰਨ ਵਾਲਾ ਵਿਅਕਤੀ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਭਾਜਪਾ ਦੀ ਸੋਸ਼ਲ ਮੀਡੀਆ ਟੀਮ ਨਾਲ ਜੁੜਿਆ ਹੋਇਆ ਹੈ।

Published by: ABP Sanjha

ਮੋਹਾਲੀ ਦੀ ਇੱਕ ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦੇ ਹੁਕਮ ਦਿੱਤੇ ਹਨ।

Published by: ABP Sanjha

Published by: ABP Sanjha