Punjab News: ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਵਿਚਾਲੇ ਹਾਈਕਮਾਨ ਨੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਫਟਕਾਰ ਲਗਾਈ ਹੈ।

Published by: ABP Sanjha

ਉਨ੍ਹਾਂ ਨੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਉਨ੍ਹਾਂ ਨੂੰ ਤਲਬ ਕੀਤਾ ਅਤੇ ਆਪਣੇ ਸਮਰਥਕਾਂ ਨੂੰ ਕਾਬੂ ਕਰਨ ਲਈ ਕਿਹਾ ਹੈ। ਵੇਣੂਗੋਪਾਲ ਨੇ ਸਮਾਗਮਾਂ ਵਿੱਚ ਹੋ ਰਹੀਆਂ ਨਾਅਰੇਬਾਜ਼ੀ ਅਤੇ ਪੋਸਟਬਾਜ਼ੀ 'ਤੇ ਸਵਾਲ ਚੁੱਕੇ ਹਨ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ, ਵੇਣੂਗੋਪਾਲ ਨੇ ਚੰਨੀ ਨੂੰ ਕਿਹਾ ਕਿ 15 ਦਿਨਾਂ ਦੇ ਅੰਦਰ ਪਾਰਟੀ ਇੱਕ ਸਖ਼ਤ ਫੈਸਲਾ ਲਵੇਗੀ। ਇਸ ਤੋਂ ਬਾਅਦ ਇੱਕ ਅੰਤਿਮ ਫਾਰਮੂਲਾ ਤਿਆਰ ਕੀਤਾ ਜਾਵੇਗਾ।

Published by: ABP Sanjha

ਇਸ ਤੋਂ ਬਾਅਦ, ਜਿਸ ਆਗੂ ਨੇ ਵੀ ਜੋ ਕਰਨਾ ਹੈ ਉਹ ਕਰਨ ਲਈ ਸੁਤੰਤਰ ਹੈ। ਦੂਜੇ ਪਾਸੇ, ਰਾਜਾ ਵੜਿੰਗ ਧੜੇ ਨੂੰ ਵੀ ਪਾਰਟੀ ਹਾਈਕਮਾਨ ਤਲਬ ਕਰ ਸਕਦਾ ਹੈ।

Published by: ABP Sanjha

ਪਿਛਲੇ ਕੁਝ ਦਿਨਾਂ ਤੋਂ, ਵੜਿੰਗ ਦੀ ਅਗਵਾਈ ਵਾਲੇ ਸਮਾਗਮਾਂ ਵਿੱਚ ਚੰਨੀ ਪੱਖੀ ਨਾਅਰੇ ਲਗਾਏ ਜਾ ਰਹੇ ਹਨ, ਪਰ ਇਸ ਦੇ ਬਾਵਜੂਦ, ਉਨ੍ਹਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ।

Published by: ABP Sanjha

ਆਖਿਰ ਅਜਿਹੀ ਕੀ ਵਜ੍ਹਾ ਹੈ ਕਿ 2021 ਵਿੱਚ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾਉਣ ਲਈ ਆਪਣੀ ਪਿੱਠ ਥਪਥਪਾਉਣ ਵਾਲੇ ਕਾਂਗਰਸ ਹਾਈਕਮਾਨ, ਹੁਣ ਚੰਨੀ ਨੂੰ ਤਰਜੀਹ ਨਹੀਂ ਦੇ ਰਹੀ?

Published by: ABP Sanjha

ਕਾਂਗਰਸੀ ਵਰਕਰਾਂ ਨੇ ਚੰਨੀ ਵਿਰੁੱਧ ਹੁਣ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੋਸਟਰ ਯੁੱਧ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ਵਿੱਚ ਵੀ ਚੰਨੀ ਵਿਰੁੱਧ ਪੋਸਟਰ ਲਗਾਏ ਗਏ ਹਨ।

Published by: ABP Sanjha

ਉਹ ਚੰਨੀ ਨੂੰ ਕਾਂਗਰਸ ਪਾਰਟੀ ਵਿੱਚੋਂ ਕੱਢਣ ਦੀ ਅਪੀਲ ਕਰ ਰਹੇ ਹਨ। ਇਸ ਤੋਂ ਇਲਾਵਾ ਚੰਨੀ ਦੇ ਭਾਜਪਾ ਵਿੱਚ ਜਾਣ ਵਾਲੇ ਪੋਸਟਰ ਵੀ ਲਗਾਏ ਗਏ ਹਨ।

Published by: ABP Sanjha