ਬਰਨਾਲਾ ‘ਚ ਗੈਸ ਦੀ ਕਿੱਲਤ ਦੌਰਾਨ ਚਾਹ ਵਾਲੀ ਦੁਕਾਨ ਤੋਂ ਸਿਲੰਡਰ ਚੋਰੀ
ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਕਾਰਨ ਖਪਤਕਾਰ ਬੇਹੱਦ ਪਰੇਸ਼ਾਨ ਹਨ ।
ਗੈਸ ਸਿਲੰਡਰ ਲਈ ਲੋਕਾਂ ਨੂੰ ਗੈਸ ਏਜੰਸੀਆਂ ਸਾਹਮਣੇ ਲੰਬੀਆਂ ਲਾਈਨਾਂ ਵਿੱਚ ਖੜ੍ਹਨਾ ਪੈ ਰਿਹਾ ਹੈ।
ਚੋਰਾਂ ਨੇ ਹੁਣ ਸਿਲੰਡਰ ਚੋਰੀ ਦੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਬਨਵਾਰੀ ਲਾਲ ਨਾਮਕ ਇੱਕ ਗਰੀਬ ਆਦਮੀ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ।
ਜਦੋਂ ਇੱਕ ਨੇੜਲੀ ਦੁਕਾਨ ‘ਤੇ ਆਰਡਰ ਦੇਣ ਗਿਆ ਤਾਂ 2 ਚੋਰ ਉਸ ਦੀ ਰੇਹੜੀ ਤੋਂ ਸਿਲੰਡਰ ਚੋਰੀ ਕਰ ਕੇ ਭੱਜ ਗਏ
ਮਾਮਲਾ ਬਰਨਾਲਾ ਬੱਸ ਸਟੈਂਡ ਨੇੜੇ ਦਾ ਹੈ। ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਹ ਗਰੀਬ ਚਾਹ ਵਾਲਾ ਸਿਰਫ਼ ਚਾਹ ਵੇਚ ਕੇ ਗੁਜ਼ਾਰਾ ਕਰਦਾ ਹੈ।
ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੂੰ ਸਿਲੰਡਰ ਵਾਪਸ ਦਿਵਾਇਆ ਜਾਵੇ ਤਾਂ ਜੋ ਉਹ ਆਪਣਾ ਕੰਮ ਜਾਰੀ ਰੱਖ ਸਕੇ।