Punjab News: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਅੰਦਰ ਸੰਗਠਨਾਤਮਕ ਤਬਦੀਲੀਆਂ ਬਾਰੇ ਚਰਚਾ ਹੋਰ ਵੀ ਤੇਜ਼ ਹੋ ਗਈ ਹੈ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਬੀਤੇ ਦਿਨੀਂ ਕਾਂਗਰਸ ਹਾਈਕਮਾਨ ਦੀ ਮੀਟਿੰਗ ਹੋਈ। ਇਸ ਦੌਰਾਨ ਪਾਰਟੀ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਨਿਗਰਾਨਾਂ ਨੂੰ ਇੱਕ-ਇੱਕ ਕਰਕੇ ਫੀਡਬੈਕ ਦਿੱਤਾ।

Published by: ABP Sanjha

ਸਾਬਕਾ CM ਚਰਨਜੀਤ ਸਿੰਘ ਚੰਨੀ, ਅਮਰ ਸਿੰਘ, ਰਾਜਿੰਦਰ ਕੌਰ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਿਗਰਾਨਾਂ ਨੂੰ ਵਿਚਾਰ ਪੇਸ਼ ਕੀਤੇ ਹਨ। ਇਸ ਦੌਰਾਨ ਸੀਨੀਅਰ ਆਗੂਆਂ ਨੇ ਵਿਚਾਰ ਰੱਖੇ।

Published by: ABP Sanjha

ਸੂਤਰਾਂ ਅਨੁਸਾਰ, ਮੀਟਿੰਗ ਦੌਰਾਨ ਕਈ ਸੰਸਦ ਮੈਂਬਰਾਂ ਨੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੰਮਕਾਜ ਬਾਰੇ ਸ਼ਿਕਾਇਤਾਂ ਦਰਜ ਕਰਵਾਈਆਂ।

Published by: ABP Sanjha

ਆਗੂਆਂ ਨੇ ਕਿਹਾ ਕਿ ਜੇਕਰ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਮਹੱਤਵਪੂਰਨ ਸੰਗਠਨਾਤਮਕ ਤਬਦੀਲੀਆਂ ਜ਼ਰੂਰੀ ਹੋਣਗੀਆਂ।

Published by: ABP Sanjha

ਮੀਟਿੰਗ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਸੁਝਾਅ ਦਿੱਤਾ ਕਿ ਪੰਜਾਬ ਵਿੱਚ ਪਾਰਟੀ ਸੰਗਠਨ ਦੀ ਅਗਵਾਈ ਕਿਸੇ ਦਲਿਤ ਨੇਤਾ ਨੂੰ ਸੌਂਪੀ ਜਾਣੀ ਚਾਹੀਦੀ ਹੈ।

Published by: ABP Sanjha

ਸੂਤਰਾਂ ਅਨੁਸਾਰ ਸੰਗਠਨਾਤਮਕ ਸਮੀਖਿਆ ਪ੍ਰਕਿਰਿਆ ਜਾਰੀ ਰਹੇਗੀ। ਇਸ ਸਬੰਧ ਵਿੱਚ, ਬੁੱਧਵਾਰ ਯਾਨੀ ਅੱਜ ਪੰਜਾਬ ਦੇ ਸਾਰੇ 29 ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਨੂੰ ਫੀਡਬੈਕ ਦੇਣ ਲਈ ਬੁਲਾਇਆ ਗਿਆ ਹੈ।

Published by: ABP Sanjha

ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਸਟੇਟ ਆਬਜ਼ਰਵਰ ਮੀਨਾਕਸ਼ੀ ਨਟਰਾਜਨ, ਅਜੈ ਮਾਕਨ ਅਤੇ ਭਜਨ ਜਾਟਵ ਵੱਲੋਂ ਕੀਤੀ ਗਈ। ਪੰਜਾਬ ਤੋਂ ਸਾਰੇ ਸੰਸਦ ਮੈਂਬਰ, ਵਿਧਾਇਕ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸ਼ਾਮਲ ਹੋਏ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਸੰਗਠਨਾਤਮਕ ਤਬਦੀਲੀਆਂ ਵਿਚਾਲੇ 2 ਨਾਵਾਂ ਉੱਪਰ ਚਰਚਾ ਤੇਜ਼ ਹੋ ਗਈ ਹੈ। ਇਸ ਵਿਚਾਲੇ ਕਾਂਗਰਸ ਹਾਈਕਮਾਨ ਵਿੱਚ ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਦੇ ਨਾਮਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

Published by: ABP Sanjha

ਲੋਕਾਂ ਦੀਆਂ ਨਜ਼ਰਾਂ ਹੁਣ ਵੀ ਪਾਰਟੀ ਹਾਈ ਕਮਾਨ ’ਤੇ ਟਿਕੀਆਂ ਹੋਈਆਂ ਹਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੁਰਸੀ ਦਾ ਫ਼ੈਸਲਾ ਵੀ ਆਬਜ਼ਰਵਰ ਦੀ ਰਿਪੋਰਟ ’ਤੇ ਨਿਰਭਰ ਹੋਵੇਗਾ।

Published by: ABP Sanjha