Gay Parade Cancel in Amritsar: ਪ੍ਰਾਈਡ ਅੰਮ੍ਰਿਤਸਰ ਦੇ ਨਾਮ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਇਆ।



ਜਿਸ ਵਿੱਚ 27 ਅਪ੍ਰੈਲ ਨੂੰ ਅੰਮ੍ਰਿਤਸਰ ਵਿੱਚ ਕਾਰਨੀਵਲ ਦੇ ਰੂਪ ਵਿੱਚ ਸਮਲੈਂਗਿਕ ਪਰੇਡ ਆਯੋਜਿਤ ਕਰਨ ਦਾ ਵਿਗਿਆਪਨ ਦਿੱਤਾ ਜਾ ਰਿਹਾ ਸੀ। ਸਿੱਖ ਨੇਤਾ ਪਰਮਜੀਤ ਸਿੰਘ ਅਕਾਲੀ ਸਮਲੈਂਗਿਕ ਪਰੇਡ ਦਾ ਵਿਰੋਧ ਕਰਨ ਲਈ ਸਾਹਮਣੇ ਆਏ।



ਸਿੱਖ ਨੇਤਾ ਨੇ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਸ੍ਰੀ ਅੰਮ੍ਰਿਤਸਰ ਗੁਰੂਆਂ ਦੀ ਪਵਿੱਤਰ ਭੂਮੀ ਹੈ। ਇਹ ਪਰੇਡ ਕਿਸੇ ਵੀ ਕੀਮਤ 'ਤੇ ਇੱਥੇ ਨਹੀਂ ਹੋਵੇਗੀ।



ਦੱਸ ਦੇਈਏ ਕਿ ਅੰਮ੍ਰਿਤਸਰ 'ਚ ਜ਼ੋਰਦਾਰ ਵਿਰੋਧ ਤੋਂ ਬਾਅਦ 'Gay Prade' ਰੱਦ ਕਰ ਦਿੱਤੀ ਗਈ ਹੈ। ਇਸਦੀ ਪੋਸਟ ਗੇਅ ਪ੍ਰਾਈਡ ਪਰੇਡ ਅੰਮ੍ਰਿਤਸਰ ਦੇ ਪ੍ਰਬੰਧਕ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ।



ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਮੈਂ, ਰਿਧਮ ਚੱਢਾ ਅਤੇ ਰਮਿਤ ਸੇਠ, ਪ੍ਰਾਈਡ ਪਰੇਡ ਅੰਮ੍ਰਿਤਸਰ ਦੇ ਪ੍ਰਬੰਧਕ ਹਾਂ।



ਅਸੀਂ ਇੱਕ ਵਿਦਿਆਰਥੀ ਸੰਗਠਨ ਹਾਂ ਅਤੇ 2019 ਤੋਂ ਅੰਮ੍ਰਿਤਸਰ ਵਿੱਚ LGBTQIA ਭਾਈਚਾਰੇ ਨੂੰ ਜੋੜਨ ਅਤੇ ਉੱਚਾ ਚੁੱਕਣ ਲਈ ਇੱਕ ਸ਼ਾਂਤੀਪੂਰਨ ਪਰੇਡ ਕਰ ਰਹੇ ਹਾਂ।



ਮੁੱਖ ਤੌਰ 'ਤੇ ਸ਼ਹਿਰ ਦੇ ਟ੍ਰਾਂਸਜੈਂਡਰ ਲੋਕਾਂ ਅਤੇ ਉਨ੍ਹਾਂ ਦੇ ਅਧਿਕਾਰਾਂ 'ਤੇ ਧਿਆਨ ਕੇਂਦ੍ਰਿਤ ਕਰਨ ਲਈ। ਅਸੀਂ ਪਹਿਲਾਂ ਨੌਕਰੀ ਦੇ ਮੌਕਿਆਂ ਨਾਲ ਬਹੁਤ ਸਾਰੇ ਲੋਕਾਂ ਦਾ ਸਮਰਥਨ ਕੀਤਾ ਹੈ, ਅਤੇ ਹਰ ਚੀਜ਼ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ।



ਇਸ ਸਾਲ, ਵਿਰੋਧ ਦੇ ਕਾਰਨ ਅਸੀਂ ਸੂਚਿਤ ਕਰ ਰਹੇ ਹਾਂ ਕਿ ਪ੍ਰਾਈਡ ਅੰਮ੍ਰਿਤਸਰ 27 ਅਪ੍ਰੈਲ, 2025 ਨੂੰ ਰੋਜ਼ ਗਾਰਡਨ ਵਿੱਚ ਹੋਣ ਵਾਲੀ ਪ੍ਰਾਈਡ ਪਰੇਡ 2025 ਨੂੰ ਰੱਦ ਕਰ ਰਹੇ ਹਾਂ।



ਅਸੀਂ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਸਮੂਹਾਂ ਦੀਆਂ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਦੇ। ਸਾਡੇ ਮੈਂਬਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਅਸੀਂ ਇਸਦੀ ਸੁਰੱਖਿਆ ਲਈ ਉਪਾਅ ਕਰਾਂਗੇ। ਧੰਨਵਾਦ। -ਰਿਧਮ ਚੱਢਾ ਅਤੇ ਰਮਿਤ ਸੇਠ