ਪੰਜਾਬ 'ਚ ਇੱਕ ਹੋਰ ਛੁੱਟੀ ਆ ਗਈ ਹੈ। ਜੀ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 531ਵਾਂ ਪ੍ਰਕਾਸ਼ ਪੁਰਬ ਸੋਮਵਾਰ, ਯਾਨੀਕਿ 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।

ਇਸ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਰਾਜ 'ਚ ਰਿਜ਼ਰਵ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਰਾਜ 'ਚ ਰਿਜ਼ਰਵ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ 1 ਸਤੰਬਰ ਨੂੰ ਗਜ਼ਟਿਡ ਛੁੱਟੀ ਨਹੀਂ ਹੈ, ਸਗੋਂ ਰਿਜ਼ਰਵ ਛੁੱਟੀ ਹੈ। ਇਸ ਕਾਰਨ, ਇਸ ਦਿਨ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।

ਹਾਲਾਂਕਿ, ਜਿੱਥੇ ਜ਼ਰੂਰੀ ਹੋਵੇ ਜਾਂ ਜਿੱਥੇ ਪ੍ਰਬੰਧਕੀ ਪੱਖੋਂ ਮਨਜ਼ੂਰੀ ਮਿਲੇਗੀ, ਉੱਥੇ ਕਰਮਚਾਰੀ ਇਹ ਰਿਜ਼ਰਵ ਛੁੱਟੀ ਵਰਤ ਸਕਣਗੇ।



ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਆਧਿਆਤਮਿਕਤਾ, ਸੇਵਾ ਤੇ ਤਿਆਗ ਦੀ ਪ੍ਰੇਰਣਾ ਦੇਣ ਵਾਲਾ ਪਾਵਨ ਦਿਹਾੜਾ ਹੈ, ਜਿਸਨੂੰ ਭਗਤ ਜਨ ਵੱਡੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੇ ਹਨ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸਾਲ 2025-26 ਲਈ ਛੁੱਟੀਆਂ ਦੇ ਕੈਲੰਡਰ ਵਿੱਚ 28 ਰਾਖਵੀਆਂ ਛੁੱਟੀਆਂ ਦਿੱਤੀਆਂ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸਰਕਾਰੀ ਕਰਮਚਾਰੀ ਇਨ੍ਹਾਂ 28 ਰਾਖਵੀਆਂ ਛੁੱਟੀਆਂ ਵਿੱਚੋਂ ਕੋਈ ਵੀ 2 ਰਾਖਵੀਆਂ ਛੁੱਟੀਆਂ ਲੈ ਸਕਦੇ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਜ਼ਰਵ ਛੁੱਟੀਆਂ ਦੀ ਸੂਚੀ ਵਿੱਚ 1 ਸਤੰਬਰ ਦੀ ਛੁੱਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ 531ਵਾਂ ਪ੍ਰਕਾਸ਼ ਪੁਰਬ ਸੋਮਵਾਰ, 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਅਤੇ ਅਰਧ-ਸਰਕਾਰੀ ਦਫ਼ਤਰਾਂ ਨਾਲੋਂ ਇਲਾਵਾ ਸਮੂਹ ਵਿਦਿਅਕ ਅਦਾਰਿਆਂ 'ਚ ਸੋਮਵਾਰ ਨੂੰ ਛੁੱਟੀ ਰਹੇਗੀ।

ਇਸ ਤੋਂ ਇਲਾਵਾ ਜਿਹੜੇ ਸਕੂਲਾਂ ਤੇ ਕਾਜਲਾਂ ਵਿਚ ਬੋਰਡ/ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ/ਪ੍ਰੈਕਟੀਕਲ ਦੀ ਪ੍ਰੀਖਿਆ ਹੋਣੀ ਹੈ ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ।