ਪੰਜਾਬ ਇਸ ਵੇਲੇ ਧੂੰਏ ਦੀ ਚਾਦਰ ਵਿੱਚ ਲਿਪਟਿਆ ਹੋਇਆ ਹੈ ਜਿਸ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਹਵਾ ਕਾਰਨ ਸਾਹ ਦੀ ਸਮੱਸਿਆ ਹੋ ਰਹੀ ਹੈ। ਇਹ ਪ੍ਰਦੂਸ਼ਿਤ ਹਵਾ ਅੱਖਾਂ ਵਿੱਚ ਜਲਣ ਪੈਦਾ ਕਰਦੀ ਹੈ। ਜ਼ਿਆਦਾਤਰ ਲੋਕ ਇਸ ਪ੍ਰਦੂਸ਼ਿਤ ਹਵਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਕੱਪੜੇ ਦੇ ਮਾਸਕ ਪਹਿਨਦੇ ਹਨ। ਪਰ N95 ਮਾਸਕ ਇਸ ਪ੍ਰਦੂਸ਼ਣ ਤੋਂ ਬਚਾਉਣ ਵਿੱਚ ਬਿਹਤਰ ਪ੍ਰਭਾਵ ਪਾਉਂਦਾ ਹੈ। ਆਪਣੇ ਘਰ, ਕਾਰ ਜਾਂ ਦਫਤਰ ਦੀਆਂ ਖਿੜਕੀਆਂ ਬੰਦ ਰੱਖੋ। ਇਸ ਕਾਰਨ ਬਾਹਰੋਂ ਦੂਸ਼ਿਤ ਹਵਾ ਤੁਹਾਡੇ ਤੱਕ ਨਹੀਂ ਪਹੁੰਚੇਗੀ। ਏਅਰ ਫਰੈਸ਼ਨਰ ਨਹੀਂ ਬਲਕਿ ਏਅਰ ਪਿਊਰੀਫਾਇਰ ਹਵਾ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਫਾਇਦੇਮੰਦ ਹੁੰਦੇ ਹਨ। ਏਅਰ ਪਿਊਰੀਫਾਇਰ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਂਦਾ ਹੈ ਤੇ ਗੰਦੀ ਹਵਾ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਦਾ ਹੈ। ਸਰੀਰ ਨੂੰ ਹਾਈਡਰੇਟ ਰੱਖਣ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਨੇ ਤੇ ਗੰਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ ਲੱਗਦੇ ਹਨ। ਜੇਕਰ ਸਰੀਰ ਨੂੰ ਲੋੜੀਂਦੀ ਨਮੀ ਮਿਲਦੀ ਹੈ ਤਾਂ ਸਿਹਤ ਵੀ ਠੀਕ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਪਾਣੀ, ਨਾਰੀਅਲ ਪਾਣੀ, ਨਿੰਬੂ ਪਾਣੀ, ਹਰਬਲ ਚਾਹ ਅਤੇ ਜੂਸ ਆਦਿ ਪੀਂਦੇ ਰਹਿਣਾ ਚਾਹੀਦਾ ਹੈ।