ਤੇਜ਼ ਦੀ ਗਰਮੀ ਕਾਰਨ ਲੋਕ ਹੁਣ ਘਰਾਂ ਵਿਚ ਰਹਿਣ ਲਈ ਮਜ਼ਬੂਰ ਹਨ। ਇਸ ਤੇਜ਼ ਗਰਮੀ ਤੋਂ ਲੋਕ ਇੰਨੇ ਦੁਖੀ ਹੋ ਗਏ ਹਨ



ਕਿ ਜੋ ਸੜਕਾਂ ਆਮ ਤੌਰ ’ਤੇ ਦੁਪਹਿਰ ਵੇਲੇ ਆਵਾਜਾਈ ਨਾਲ ਭਰੀਆਂ ਰਹਿੰਦੀਆਂ ਸਨ, ਹੁਣ ਦੁਪਹਿਰ ਵੇਲੇ ਲਗਭਗ ਸੁੰਨਸਾਨ ਦਿਖਾਈ ਦਿੰਦੀਆਂ ਹਨ।



ਸੜਕਾਂ ’ਤੇ ਸਿਰਫ਼ ਜ਼ਰੂਰੀ ਕੰਮ ਕਰਨ ਵਾਲੇ ਲੋਕ ਹੀ ਨਜ਼ਰ ਆਏ ਅਤੇ ਜ਼ਿਆਦਾਤਰ ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹਨ। ਪਿ



ਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਕਾਰਨ ਲੋਕ ਪਹਿਲਾਂ ਹੀ ਦਹਿਸ਼ਤ ਵਿੱਚ ਹਨ ਕਿ ਜੇਕਰ ਮਈ ਮਹੀਨੇ ਵਿੱਚ ਦੋ ਹਫ਼ਤਿਆਂ ਬਾਅਦ ਗਰਮੀ ਆਪਣਾ ਕਹਿਰ ਦਿਖਾਉਂਦੀ ਨਜ਼ਰ ਆ ਰਹੀ ਹੈ



ਤਾਂ ਇਸ ਕਾਰਨ ਜੂਨ ਅਤੇ ਜੁਲਾਈ ਵਿੱਚ ਸਥਿਤੀ ਕੀ ਹੋਵੇਗੀ। ਦੱਸਣਯੋਗ ਹੈ ਕਿ ਜੂਨ ਅਤੇ ਜੁਲਾਈ ਦੇ ਵਿਚਕਾਰ ਗਰਮੀਆਂ ਆਪਣੇ ਸਿਖਰ ’ਤੇ ਹੁੰਦੀ ਹੈ।



ਇਸ ਤੋਂ ਬਾਅਦ ਅਗਸਤ ਮਹੀਨੇ ਤੋਂ ਗਰਮੀ ਘੱਟਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਸਥਿਤੀ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ।



ਪੰਜਾਬ ਸਰਕਾਰ ਨੇ ਵੀ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ।



ਵਿਭਾਗ ਦਾ ਕਹਿਣਾ ਹੈ ਕਿ ਗਰਮੀ ਦੀ ਇਹ ਲੂਹ ਸ਼ਨੀਵਾਰ ਨੂੰ ਤਾਪਮਾਨ ਵਿੱਚ ਹੋਰ ਵਾਧਾ ਕਰੇਗੀ।



ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਤੋਂ ਮੰਗਲਵਾਰ ਦੇ ਦਿਨਾਂ ਦੌਰਾਨ ਕਈ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਸਕਦਾ ਹੈ।



ਮਾਹਿਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਮੌਸਮ ਵਿੱਚ ਆਈਆਂ ਤਬਦੀਲੀਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਗਲੋਬਲ ਵਾਰਮਿੰਗ ਭਵਿੱਖ ਵਿੱਚ ਮਨੁੱਖ ਜਾਤੀ ਲਈ ਬਹੁਤ ਘਾਤਕ ਸਿੱਧ ਹੋ ਰਹੀ ਹੈ।