ਚੰਡੀਗੜ੍ਹ ਵਿੱਚ ਅਪਰੇਸ਼ਨ ਸਿੰਦੂਰ ਦੇ ਬਾਅਦ ਸਾਰੇ ਮੈਡੀਕਲ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਨੂੰ 24x7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।



ਇਹ ਹੁਕਮ ਨੈਸ਼ਨਲ ਹੈਲਥ ਮਿਸ਼ਨ, ਚੰਡੀਗੜ੍ਹ ਦੇ ਹੈਲਥ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਹਨ।

ਆਦੇਸ਼ ਵਿੱਚ ਕਿਹਾ ਗਿਆ ਹੈ ਕਿ AAMs ਅਤੇ UAAMs 'ਚ ਤੈਨਾਤ ਸਾਰੇ ਮੈਡੀਕਲ ਅਧਿਕਾਰੀ ਅਤੇ ਸਟਾਫ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕੀਤੀਆਂ ਜਾਂਦੀਆਂ ਹਨ।

ਉਨ੍ਹਾਂ ਨੂੰ 24 ਘੰਟੇ ਕਿਸੇ ਵੀ ਵੇਲੇ ਡਿਊਟੀ ਲਈ ਤਿਆਰ ਰਹਿਣਾ ਹੋਵੇਗਾ।

ਉਨ੍ਹਾਂ ਨੂੰ 24 ਘੰਟੇ ਕਿਸੇ ਵੀ ਵੇਲੇ ਡਿਊਟੀ ਲਈ ਤਿਆਰ ਰਹਿਣਾ ਹੋਵੇਗਾ।

ਜੇਕਰ ਕਿਸੇ ਵੀ ਸਮੇਂ ਜਾਂ ਥਾਂ ਤੇ ਡਿਊਟੀ ਲਈ ਸੱਦਾ ਆਇਆ ਤਾਂ ਤੁਰੰਤ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ।

ਫੋਨ ਕਾਲ ਦਾ ਤੁਰੰਤ ਜਵਾਬ ਦੇਣਾ ਲਾਜ਼ਮੀ ਹੈ, ਨਹੀਂ ਤਾਂ ਅਣਗਹਿਲੀ ਦੇ ਖਿਲਾਫ਼ ਹੋ ਸਕਦੀ ਸਖ਼ਤ ਕਾਰਵਾਈ।

PGI ਦੇ ਮੈਡੀਕਲ ਸੁਪਰਿਟੇਂਡੈਂਟ ਪ੍ਰੋ. ਵਿਪਿਨ ਕੌਸ਼ਲ ਨੇ ਦੱਸਿਆ ਕਿ ਨਹਿਰੂ ਗਰਾਊਂਡ ਫਲੋਰ 'ਤੇ ਆਫ਼ਤ ਵਾਰਡ ਅਤੇ ਵੱਖਰਾ ਦਾਖਲਾ ਗੇਟ ਤਿਆਰ ਕਰ ਲਿਆ ਗਿਆ ਹੈ।

ਹਾਲਾਂਕਿ ਇਸ ਸਮੇਂ ਇਹ ਆਮ ਮਰੀਜ਼ਾਂ ਦੀ ਸੰਭਾਲ ਲਈ ਵੀ ਵਰਤਿਆ ਜਾ ਰਿਹਾ ਹੈ।

ਹਾਲਾਂਕਿ ਇਸ ਸਮੇਂ ਇਹ ਆਮ ਮਰੀਜ਼ਾਂ ਦੀ ਸੰਭਾਲ ਲਈ ਵੀ ਵਰਤਿਆ ਜਾ ਰਿਹਾ ਹੈ।

ਨਰਸਿੰਗ ਅਧੀਕਾਰੀ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਸਟਾਫ ਨੂੰ ਆਪਾਤਕਾਲੀ ਸਥਿਤੀ ਵਿੱਚ ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਣ ਦਾ ਸਿਖਲਾਈ ਦੇਣ। ਜਿਨ੍ਹਾਂ ਵਾਰਡਾਂ ਵਿੱਚ ਪਰਦੇ ਨਹੀਂ ਹਨ, ਉਥੇ ਕਾਲੇ ਚਾਰਟ ਪੇਪਰ ਲਾ ਕੇ ਗੋਪਨੀਯਤਾ ਯਕੀਨੀ ਬਣਾਈ ਜਾ ਰਹੀ ਹੈ।