ਪੰਜਾਬ 'ਚ ਮੁਫ਼ਤ ਮਿਲ ਰਹੀ ਕਣਕ ਨੂੰ ਲੈਕੇ ਲੱਖਾਂ ਕਾਰਡਧਾਰਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ

Published by: ਏਬੀਪੀ ਸਾਂਝਾ

ਦਰਅਸਲ ਪੁਰਾਣੇ ਸਟਾਫ਼ ਦੇ ਤਬਾਦਲੇ ਹੋ ਗਏ ਹਨ ਅਤੇ ਨਵੇਂ ਸਟਾਫ਼ ਨੂੰ ਇਲਾਕਿਆਂ ਦੀ ਜਾਣਕਾਰੀ ਨਹੀਂ ਹੈ

ਜਿਸ ਕਰਕੇ 2.50 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ 7 ਨਵੰਬਰ ਤੱਕ ਵੰਡਣ ਵਾਲੀ ਕਣਕ ਅਜੇ ਗੋਦਾਮਾਂ 'ਚ ਹੀ ਪਈ ਹੈ

Published by: ਏਬੀਪੀ ਸਾਂਝਾ

ਦੂਜੇ ਪਾਸੇ ਡਿਪੂ ਹੋਲਡਰ ਵੀ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਜਦੋਂ ਲੋਕਾਂ ਨੂੰ ਸਹੀ ਸਮੇਂ 'ਤੇ ਕਣਕ ਦੀ ਨਹੀਂ ਮਿਲਦੀ ਤਾਂ ਲੋਕ ਬੋਲਣਾ ਸ਼ੁਰੂ ਕਰ ਦਿੰਦੇ ਹਨ ਅਤੇ ਆ ਕੇ ਲੜਾਈ ਕਰਦੇ ਹਨ

Published by: ਏਬੀਪੀ ਸਾਂਝਾ

ਡਿਪੂ ਹੋਲਡਰਾਂ ਨੇ ਦੱਸਿਆ ਕਿ ਇਕ ਇੰਸਪੈਕਟਰ ਕੋਲ 10 ਤੋਂ 40 ਦੇ ਕਰੀਬ ਇਲਾਕੇ ਹੁੰਦੇ ਹਨ। ਇਨ੍ਹਾਂ ਇਲਾਕਿਆਂ ਦੇ ਕਾਰਡ ਧਾਰਕਾਂ ਨੂੰ ਕਿਸ ਨੂੰ ਕਿੰਨੀ ਕਣਕ ਦੇਣੀ ਹੈ, ਉਸ ਹਿਸਾਬ ਨਾਲ ਰਿਲੀਜ਼ ਆਰਡਰ ਜਾਰੀ ਹੁੰਦੇ ਹਨ

Published by: ਏਬੀਪੀ ਸਾਂਝਾ

ਸਟਾਫ਼ ਦੇ ਬਦਲਣ ਕਰਕੇ ਹੁਣ ਤੱਕ ਨਾ ਤਾਂ ਰਿਲੀਜ਼ ਆਰਡਰ ਜਾਰੀ ਕੀਤੇ ਗਏ ਅਤੇ ਨਾ ਹੀ 2.50 ਲੱਖ ਕਾਰਡ ਧਾਰਕਾਂ ਦੀਆਂ ਪਰਚੀਆਂ ਕੱਟੀਆਂ ਜਾ ਸਕੀਆਂ

Published by: ਏਬੀਪੀ ਸਾਂਝਾ

ਉਨ੍ਹਾਂ ਨੇ ਕਿਹਾ ਕਿ ਅਜਿਹੇ 2.50 ਲੱਖ ਸਮਾਰਟ ਕਾਰਡ ਧਾਰਕ ਹਨ। ਇਨ੍ਹਾਂ ਨੂੰ ਕਣਕ ਵੰਡਣ ਦੇ ਹੁਕਮ ਆ ਗਏ ਅਤੇ ਉਸ ਤੋਂ ਪਹਿਲਾਂ ਪਰਚੀਆਂ ਕੱਟਣ ਦੇ ਹੁਕਮ ਜਾਰੀ ਹੋਏ ਤਾਂ ਡਿਪੂਆਂ 'ਤੇ ਭੀੜ ਲੱਗ ਜਾਵੇਗੀ

Published by: ਏਬੀਪੀ ਸਾਂਝਾ

ਅਜਿਹੇ 'ਚ ਲੋਕਾਂ ਨੂੰ ਪਰਚੀਆਂ ਨਾ ਮਿਲੀਆਂ ਤਾਂ ਪਰੇਸ਼ਾਨੀ ਹੋ ਸਕਦੀ ਹੈ ਇਸ ਲਈ ਵਿਭਾਗ ਨੂੰ ਜਲਦੀ ਹੀ ਰਿਲੀਜ਼ ਆਰਡਰ ਜਾਰੀ ਕਰਨੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਇਸ ਸਬੰਧੀ ਫੂਡ ਕੰਟਰੋਲ ਅਧਿਕਾਰੀ ਨੇ ਦੱਸਿਆ ਕਿ ਕੁੱਝ ਅੰਦਰੂਨੀ ਮਾਮਲੇ ਹਨ, ਜਿਸ ਕਾਰਨ ਕਣਕ ਨਹੀਂ ਵੰਡੀ ਜਾ ਸਕੀ ਅਤੇ ਜਲਦੀ ਹੀ ਸਮੇਂ 'ਤੇ ਕਣਕ ਵੰਡ ਦਿੱਤੀ ਜਾਵੇਗੀ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ

Published by: ਏਬੀਪੀ ਸਾਂਝਾ