ਪੰਜਾਬ ਅਤੇ ਚੰਡੀਗੜ੍ਹ ਵਿੱਚ (ਅੱਜ) ਸ਼ੁੱਕਰਵਾਰ ਨੂੰ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਭਾਵੇਂ ਸਵੇਰ ਅਤੇ ਸ਼ਾਮ ਨੂੰ ਹਲਕੀ ਠੰਡ ਹੋ ਗਈ ਹੈ, ਪਰ ਦੁਪਹਿਰ ਨੂੰ ਗਰਮੀ ਰਹੇਗੀ।

Published by: ਏਬੀਪੀ ਸਾਂਝਾ

ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਸਾਫ਼ ਰਹੇਗਾ। 27 ਤੋਂ ਬਾਅਦ ਮੌਸਮ ਬਦਲ ਜਾਵੇਗਾ। ਇਸ ਤੋਂ ਬਾਅਦ ਠੰਡ ਵੀ ਵੱਧ ਜਾਵੇਗੀ।

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਹੋਇਆ ਹੈ।

Published by: ਏਬੀਪੀ ਸਾਂਝਾ

ਇਹ ਆਮ ਨਾਲੋਂ ਦੋ ਡਿਗਰੀ ਵੱਧ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਹਵਾ ਵੀ ਪ੍ਰਦੂਸ਼ਿਤ ਹੋਣ ਲੱਗ ਪਈ ਹੈ।

Published by: ਏਬੀਪੀ ਸਾਂਝਾ

ਪੰਜਾਬ ਦੇ ਵੱਡੇ ਸ਼ਹਿਰਾਂ ਦੇ AQI ਪੱਧਰ ਦੀ ਗੱਲ ਕਰੀਏ ਤਾਂ ਸਭ ਦੀ ਹਵਾ ਪ੍ਰਦੂਸ਼ਿਤ ਹੋਣ ਲੱਗ ਗਈ ਹੈ। ਅੰਮ੍ਰਿਤਸਰ ਦਾ AQI 169 ਤੱਕ ਪਹੁੰਚ ਗਿਆ ਹੈ।

Published by: ਏਬੀਪੀ ਸਾਂਝਾ

ਇਹ ਸਵੇਰੇ ਛੇ ਵਜੇ ਦਰਜ ਕੀਤਾ ਗਿਆ ਸੀ. ਜਦੋਂ ਕਿ ਬਠਿੰਡਾ ਦਾ AQI 162, ਜਲੰਧਰ ਦਾ 107, ਖੰਨਾ ਦਾ 118, ਲੁਧਿਆਣਾ ਦਾ AQI 107

Published by: ਏਬੀਪੀ ਸਾਂਝਾ

ਮੰਡੀ ਗੋਬਿੰਦਗੜ੍ਹ ਦਾ AQI 164, ਰੂਪਨਗਰ ਦਾ AQI 145 ਅਤੇ ਪਟਿਆਲਾ ਦਾ AQI 118 ਦਰਜ ਕੀਤਾ ਗਿਆ ਹੈ।

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਇਹ ਹੋਰ ਵੀ ਅੱਗੇ ਵੱਧ ਸਕਦਾ ਹੈ।

Published by: ਏਬੀਪੀ ਸਾਂਝਾ

ਚੰਡੀਗੜ੍ਹ - ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20.0 ਤੋਂ 33.0 ਡਿਗਰੀ ਦੇ ਵਿਚਕਾਰ ਰਹੇਗਾ।

Published by: ਏਬੀਪੀ ਸਾਂਝਾ

ਲੁਧਿਆਣਾ - ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਦਰਜ ਕੀਤਾ ਗਿਆ, ਅੱਜ ਮੌਸਮ ਸਾਫ ਰਹੇਗਾ। ਤਾਪਮਾਨ 19 ਤੋਂ 33 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।

Published by: ਏਬੀਪੀ ਸਾਂਝਾ