ਬੀਤੇ ਦਿਨੀਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਵੱਲੋਂ ਕਈ ਐਲਾਨ ਕੀਤੇ ਗਏ।

ਪੰਜਾਬ ਸਰਕਾਰ ਸ਼ਹਿਰੀ ਖੇਤਰਾਂ 'ਚ ਨਿੱਜੀ ਵਾਹਨਾਂ 'ਤੇ ਨਿਰਭਰਤਾ ਘਟਾਉਣ ਲਈ 2025-26 ਦੇ ਵਿੱਤੀ ਸਾਲ ਦੌਰਾਨ 347 ਈ-ਬੱਸਾਂ ਖਰੀਦਣ ਜਾ ਰਹੀ ਹੈ।ਇਸ ਦਾ ਐਲਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਦੇ ਸਮੇਂ ਕੀਤਾ।

ਹਾਲਾਂਕਿ ਇਨ੍ਹਾਂ ਬੱਸਾਂ ਲਈ ਬਜਟ ਭਾਸ਼ਣ 'ਚ ਕੋਈ ਵਿਸ਼ੇਸ਼ ਵਿਵਸਥਾ ਨਹੀਂ ਕੀਤੀ ਗਈ।



ਸਰਕਾਰ ਦਾ ਟੀਚਾ ਬੱਸਾਂ ਖਰੀਦ ਕੇ ਵਾਤਾਵਰਨ ਦੀ ਰੱਖਿਆ ਕਰਨਾ ਤੇ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ।

ਵਿੱਤ ਮੰਤਰੀ ਨੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਮੋਹਾਲੀ ਵਿਚ 50 ਕਿਲੋਮੀਟਰ ਲੰਬੀਆਂ ਵਿਸ਼ਵ ਸਤਰ ਦੀਆਂ ਸੜਕਾਂ ਬਣਾਉਣ ਦੀ ਵਿਵਸਥਾ ਕੀਤੀ ਹੈ।

ਇਨ੍ਹਾਂ ਸੜਕਾਂ 'ਤੇ ਕੋਈ ਰੁਕਾਵਟ ਨਹੀਂ ਹੋਵੇਗੀ।

ਇਨ੍ਹਾਂ ਸੜਕਾਂ 'ਤੇ ਕੋਈ ਰੁਕਾਵਟ ਨਹੀਂ ਹੋਵੇਗੀ।

ਸਾਰਿਆਂ ਲਈ ਆਸਾਨ ਤੇ ਖੂਬਸੂਰਤ ਫੁੱਟਪਾਥਾਂ ਦਾ ਨਿਰਮਾਣ ਕੀਤਾ ਜਾਵੇਗਾ।

ਇਨ੍ਹਾਂ ਸੜਕਾਂ ਦੀ ਸਮਿੱਟਰੀ ਇੱਕੋ ਜਿਹੀ ਹੋਵੇਗੀ, ਚਾਹੇ ਬਿਜਲੀ ਦੀਆਂ ਲਾਈਨਾਂ ਹੋਣ ਜਾਂ ਸਟ੍ਰੀਟ ਲਾਈਟਾਂ ਜਾਂ ਬੱਸ ਸਟੈਂਡ।

ਇਨ੍ਹਾਂ ਦੀ ਸਾਂਭ-ਸੰਭਾਲ ਲਈ ਠੇਕੇਦਾਰ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇਗੀ।

ਇਨ੍ਹਾਂ ਸੜਕਾਂ 'ਤੇ ਸਾਈਕਲਿੰਗ ਟ੍ਰੈਕ ਵੀ ਬਣਾਇਆ ਜਾਵੇਗਾ।

ਇਨ੍ਹਾਂ ਸੜਕਾਂ 'ਤੇ ਸਾਈਕਲਿੰਗ ਟ੍ਰੈਕ ਵੀ ਬਣਾਇਆ ਜਾਵੇਗਾ।