ਪੰਜਾਬ ਵਿਚ ਲਗਾਤਾਰ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ।



ਇਸ ਦੌਰਾਨ ਅੱਜ ਦੁਪਹਿਰ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿਚ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਵੀ ਹੋਈ।



ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਦੇ ਕਈ ਇਲਾਕਿਆਂ ਵਿਚ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ ਹੈ।



ਪੰਜਾਬ ਵਿਚ ਮੌਸਮ ਬਦਲਣ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।



ਦੱਸਣਯੋਗ ਹੈ ਕਿ ਵਿਸਾਖੀ ਦੇ ਤਿਉਹਾਰ ਉਪਰੰਤ ਗਰਮੀ ਦਾ ਮੌਸਮ ਜ਼ੋਰ ਫੜ ਰਿਹਾ ਸੀ ਅਤੇ ਦਿਨ-ਬ-ਦਿਨ ਤਾਪਮਾਨ ਵਧ ਰਿਹਾ ਸੀ,



ਜਿਸ ਕਾਰਨ ਆਮ ਲੋਕ ਗਰਮੀ ਤੋਂ ਤੋਬਾ ਕਰਨ ਲੱਗ ਪਏ ਸਨ ਪਰ ਅੱਜ ਦੁਪਹਿਰ ਜਲੰਧਰ ਵਿਖੇ ਇਕ ਦਮ ਮੱਠੀ-ਮੱਠੀ ਬਾਰਿਸ਼ ਹੋਈ ਅਤੇ ਨਾਲ ਹੀ ਭਾਰੀ ਗੜ੍ਹੇਮਾਰੀ ਵੀ ਹੋਈ,



ਜਿਸ ਕਾਰਨ ਧਰਤੀ ਚਿੱਟੀ ਵਿਖਾਈ ਦੇਣ ਲੱਗ ਪਈ, ਜਿਸ ਕਾਰਨ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ ਅਤੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ।



ਬੇਸ਼ੱਕ ਬਾਰਿਸ਼ ਰੁਕ ਗਈ ਹੈ ਪਰ ਕਣਕ ਦੀ ਵਾਢੀ ਦੇ ਚੱਲਦਿਆਂ ਕਿਸਾਨਾਂ ਵਿਚ ਅਚਨਚੇਤ ਖ਼ਰਾਬ ਹੋਏ ਮੌਸਮ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ,



ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।



ਦਰਅਸਲ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਆਉਣ ਵਾਲੇ 2 ਦਿਨਾਂ ਲਈ ਤੂਫ਼ਾਨ ਦੇ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਮੁਤਾਬਕ 18 ਤੋਂ 21 ਅਪ੍ਰੈਲ ਦੌਰਾਨ ਤੇਜ਼ ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ। ਪੰ