ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈਣੀ ਸ਼ੁਰੂ ਹੋ ਗਈ ਹੈ।
abp live

ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈਣੀ ਸ਼ੁਰੂ ਹੋ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਖੁੱਲ੍ਹ ਕੇ ਮੀਂਹ ਨਹੀਂ ਪਿਆ। ਜਦੋਂਕਿ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਹਲਕੀ ਬਾਰਿਸ਼ ਹੋਈ। ਪੰਜਾਬ ਵਿੱਚ 11 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
abp live

ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਖੁੱਲ੍ਹ ਕੇ ਮੀਂਹ ਨਹੀਂ ਪਿਆ। ਜਦੋਂਕਿ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਹਲਕੀ ਬਾਰਿਸ਼ ਹੋਈ। ਪੰਜਾਬ ਵਿੱਚ 11 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਸ ਦੌਰਾਨ ਵੀਰਵਾਰ ਨੂੰ ਔਸਤ ਤਾਪਮਾਨ 1.1 ਡਿਗਰੀ ਵਧਿਆ। ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ।
abp live

ਇਸ ਦੌਰਾਨ ਵੀਰਵਾਰ ਨੂੰ ਔਸਤ ਤਾਪਮਾਨ 1.1 ਡਿਗਰੀ ਵਧਿਆ। ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ 1.7 ਡਿਗਰੀ ਵਧ ਕੇ 33.9 ਡਿਗਰੀ ਹੋ ਗਿਆ। ਮੌਸਮ ਵਿਗਿਆਨ ਕੇਂਦਰ (IMD) ਦੇ ਅਨੁਸਾਰ, ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਉੱਤਰੀ ਭਾਰਤ ਵਿੱਚ ਐਕਟਿਵ ਹੋ ਗਿਆ ਹੈ।
abp live

ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ 1.7 ਡਿਗਰੀ ਵਧ ਕੇ 33.9 ਡਿਗਰੀ ਹੋ ਗਿਆ। ਮੌਸਮ ਵਿਗਿਆਨ ਕੇਂਦਰ (IMD) ਦੇ ਅਨੁਸਾਰ, ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਉੱਤਰੀ ਭਾਰਤ ਵਿੱਚ ਐਕਟਿਵ ਹੋ ਗਿਆ ਹੈ।

abp live

ਪਰ ਇਹ ਵੈਸਟਰਨ ਡਿਸਟਰਬੈਂਸ ਸਿਰਫ ਜੰਮੂ-ਕਸ਼ਮੀਰ ਦੇ ਖੇਤਰ ਤੱਕ ਸੀਮਤ ਹੈ। ਇਸ ਦਾ ਅਸਰ ਪੰਜਾਬ, ਚੰਡੀਗੜ੍ਹ ਅਤੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵਿੱਚ ਨਜ਼ਰ ਨਹੀਂ ਆ ਰਿਹਾ।

abp live

ਇਹੀ ਕਾਰਨ ਹੈ ਕਿ ਪੰਜਾਬ ਅਤੇ ਚੰਡੀਗੜ੍ਹ 'ਚ ਮਾਨਸੂਨ ਕਮਜ਼ੋਰ ਹੋਣ ਲੱਗ ਪਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਬਾਰਿਸ਼ 'ਚ ਵੀ ਭਾਰੀ ਕਮੀ ਦੇਖਣ ਨੂੰ ਮਿਲੇਗੀ।

abp live

11 ਸਤੰਬਰ ਤੱਕ ਦੀ ਭਵਿੱਖਬਾਣੀ ਮੁਤਾਬਕ ਪੰਜਾਬ 'ਚ ਮੀਂਹ ਨਹੀਂ ਪਵੇਗਾ। ਕੁਝ ਖੇਤਰਾਂ ਵਿੱਚ ਪਾਕੇਟ ਰੇਨ ਹੋਵੇਗੀ। ਪਰ ਇਹ ਤਾਪਮਾਨ ਨੂੰ ਪ੍ਰਭਾਵਤ ਨਹੀਂ ਕਰੇਗਾ।

abp live

11 ਸਤੰਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

abp live

ਇਸ ਨਾਲ ਵਾਤਾਵਰਣ ਵਿੱਚ ਮੌਜੂਦ ਨਮੀ ਘੱਟ ਜਾਵੇਗੀ ਅਤੇ ਚਿਪਚਿਪਾਹਟ ਤੋਂ ਰਾਹਤ ਮਿਲੇਗੀ।

abp live

ਪੰਜਾਬ ਵਿੱਚ 11 ਸਤੰਬਰ ਤੱਕ ਲਗਭਗ ਮੀਂਹ ਨਹੀਂ ਪਵੇਗਾ।